ਅਗਨੀਵੀਰਾਂ ਲਈ ਖੁਸ਼ਖਬਰੀ, ਲੈ ਸਕਣਗੇ ਇਕ ਤੋਂ ਚਾਰ ਲੱਖ ਰੁਪਏ ਤੱਕ ਦਾ ਕਰਜ਼
ਕਾਨਪੁਰ – ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਨੇ ਅਗਨੀਵੀਰਾਂ ਲਈ ਪਰਸਨਲ ਲੋਨ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਅਗਨੀਵੀਰ ਘੱਟੋ-ਘੱਟ ਇਕ ਲੱਖ ਤੇ ਵੱਧ ਤੋਂ ਵੱਧ ਚਾਰ ਲੱਖ ਰੁਪਏ ਤੱਕ ਦਾ ਕਰਜ਼ਾ ਸਾਢੇ ਤਿੰਨ ਸਾਲ ਲਈ ਲੈ ਸਕਦੇ ਹਨ। ਮਾਰਜਿਨ, ਸਕਿਉਰਿਟੀ ਤੇ ਥਰਡ ਪਾਰਟੀ ਗਾਰੰਟੀ ਦੀ ਲੋੜ ਨਹੀਂ ਹੋਵੇਗੀ। ਦੋ ਸਾਲ ਲਈ 13.5 ਫ਼ੀਸਦੀ ਵਿਆਜ ਦਰ ਹੋਵੇਗੀ। ਵੈਸੇ ਐੱਸਬੀਆਈ ਆਮ ਲੋਕਾਂ ਨੂੰ 10.5 ਤੋਂ 15.5 ਫ਼ੀਸਦੀ ’ਤੇ ਪਰਸਨਲ ਲੋਨ ਦਿੰਦੀ ਹੈ।
ਬੈਂਕ ਵੱਲੋਂ ਜੁਲਾਈ ’ਚ ਜਾਰੀ ਸਰਕੂਲਰ ’ਚ ਕਿਹਾ ਗਿਆ ਹੈ ਕਿ ਇਸ ਦਾ ਲਾਭ ਉਨ੍ਹਾਂ ਅਗਨੀਵੀਰਾਂ ਨੂੰ ਮਿਲੇਗਾ ਜਿਨ੍ਹਾਂ ਦੀ ਉਮਰ 18 ਸਾਲ ਪੂਰੀ ਹੋ ਗਈ ਹੈ। ਇਸ ਲਈ ਐੱਸਬੀਆਈ ਖਾਤਾ ਹੋਣਾ ਜ਼ਰੂਰੀ ਹੈ। ਨਾਲ ਹੀ ਘੱਟੋ ਘੱਟ ਇਕ ਮਹੀਨੇ ਦੀ ਤਨਖ਼ਾਹ ਉਸ ਖਾਤੇ ’ਚ ਜ਼ਰੂਰ ਆਈ ਹੋਵੇ।
