Punjab

ਜੰਗਲਾਤ ਘੁਟਾਲੇ ‘ਚ ED ਦੀ ਵੱਡੀ ਕਾਰਵਾਈ ! ਫਾਰੈਸਟ ਅਫ਼ਸਰ ਦੀ 53.64 ਲੱਖ ਦੀ ਜਾਇਦਾਦ ਅਟੈਚ ਕੀਤੀ

 ਜਲੰਧਰ – ਪ੍ਰਵਰਤਨ ਨਿਦੇਸ਼ਾਲਯ (ED) ਦੇ ਜਲੰਧਰ ਸਥਿਤ ਰੀਜਨਲ ਦਫਤਰ ਨੇ ਵੀਰਵਾਰ ਨੂੰ ਜੰਗਲਾਤ ਘੁਟਾਲੇ ਦੇ ਕੇਸ ‘ਚ ਬੁਢਲਾਡਾ ਦੇ ਸਾਬਕਾ ਰੇਂਜ ਫਾਰੈਸਟ ਅਧਿਕਾਰੀ ਸੁਖਵਿੰਦਰ ਸਿੰਘ ਦੀ 53.64 ਲੱਖ ਰੁਪਏ ਦੀ ਜਾਇਦਾਦ ਅਟੈਚ ਕਰ ਦਿੱਤੀ ਹੈ। ਸਾਬਕਾ ਜੰਗਲਾਤ ਅਧਿਕਾਰੀ ਦੀ ਜੰਗਲਾਤ ਘੁਟਾਲੇ ਦੀ ਜਾਂਚ ਦੌਰਾਨ ਮਨੀ ਲਾਂਡਰਿੰਗ ‘ਚ ਸ਼ਮੂਲੀਅਤ ਪਾਈ ਗਈ ਸੀ।

ਈਡੀ ਨੇ ਜਾਂਚ ਵਿਜੀਲੈਂਸ ਵੱਲੋਂ ਦਰਜ ਕੀਤੀਆਂ ਦੋ ਐਫਆਈਆਰ ਦੇ ਆਧਾਰ ‘ਤੇ ਕੀਤੀ ਸੀ ਜਿਸ ਵਿਚ ਸਾਹਮਣੇ ਆਇਆ ਕਿ ਸੁਖਵਿੰਦਰ ਸਿੰਘ ਜਦੋਂ ਬੁਢਲਾਡਾ ‘ਚ ਫਾਰੈਸਟ ਰੇਂਜ ਅਫਸਰ ਦੇ ਅਹੁਦੇ ‘ਤੇ ਤਾਇਨਾਤ ਸੀ ਤਾਂ ਉਸ ਨੇ ਕਈ ਅਜਿਹੀਆਂ ਸੰਸਥਾਵਾਂ ਦੇ ਨਾਂ ‘ਤੇ ਬਿਲ ਤਿਆਰ ਕਰਵਾਏ ਜੋ ਮੌਜੂਦ ਨਹੀਂ ਸਨ। ਇਨ੍ਹਾਂ ਫਰਜ਼ੀ ਬਿੱਲਾਂ ਦੇ ਆਧਾਰ ‘ਤੇ ਸਰਕਾਰੀ ਸੰਪਤੀ ਨੂੰ ਕਈ ਲੋਕਾਂ ਦੇ ਬੈਂਕ ਖਾਤਿਆਂ ‘ਚ ਟਰਾਂਸਫਰ ਕਰਵਾਇਆ ਗਿਆ। ਬਾਅਦ ‘ਚ ਉਨ੍ਹਾਂ ਬੈਂਕ ਖਾਤਿਆਂ ਤੋਂ ਇਸ ਪੈਸੇ ਕਢਵਾ ਕੇ ਕੋਲ ਰੱਖ ਲਏ। ਇਨ੍ਹਾਂ ਉੱਤੇ ਦੋਸ਼ ਹੈ ਕਿ ਸੁਖਵਿੰਦਰ ਸਿੰਘ ਨੇ ਇਸ ਤਰੀਕੇ ਨਾਲ 53.64 ਲੱਖ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਬਣਾਈ, ਜਿਸਨੂੰ ਹੁਣ ਈਡੀ ਨੇ ਕੇਸ ‘ਚ ਅਟੈਚ ਕਰ ਦਿੱਤਾ ਹੈ।