ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਖੋਜ ਕੇਂਦਰ ’ਤੇ ਹਮਲਾ; ਤਿੰਨ ਚੋਟੀ ਦੇ ਕਮਾਂਡਰਾਂ ਦੀ ਮੌਤ
ਤਲ ਅਵੀਵ- ਇਜ਼ਰਾਈਲ ਦੀ ਫੌਜ ਨੇ ਅੱਜ ਕਿਹਾ ਕਿ ਉਸ ਨੇ ਰਾਤੋ-ਰਾਤ ਇੱਕ ਇਰਾਨੀ ਪ੍ਰਮਾਣੂ-ਖੋਜ ਕੇਂਦਰ ’ਤੇ ਹਮਲਾ ਕੀਤਾ। ਇਸ ਦੌਰਾਨ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿੱਚ ਤਿੰਨ ਸੀਨੀਅਰ ਕਮਾਂਡਰ ਮਾਰੇ ਗਏ। ਇਸਫਾਹਾਨ ਵਿੱਚ ਇੱਕ ਪਹਾੜ ਦੇ ਨੇੜੇ ਇੱਕ ਖੇਤਰ ਤੋਂ ਧੂੰਆਂ ਉੱਠਦਾ ਦੇਖਿਆ ਗਿਆ। ਸਥਾਨਕ ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਨੇ ਪ੍ਰਮਾਣੂ ਖੋਜ ਕੇਂਦਰ ’ਤੇ ਹਮਲਾ ਕੀਤਾ।
ਇੱਕ ਇਜ਼ਰਾਈਲੀ ਫੌਜੀ ਅਧਿਕਾਰੀ ਅਨੁਸਾਰ ਦੋ ਸੈਂਟਰਿਫਿਊਜ਼ ਉਤਪਾਦਨ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਜ਼ਰਾਈਲ, ਜੋ ਮੱਧ ਪੂਰਬ ਦਾ ਇਕਲੌਤਾ, ਪਰ ਅਣਐਲਾਨਿਆ ਪ੍ਰਮਾਣੂ ਹਥਿਆਰਬੰਦ ਦੇਸ਼ ਹੈ, ਨੇ ਕਿਹਾ ਹੈ ਕਿ ਇਹ ਹਮਲਾ ਇਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਸੀ।
