Global ਟਰੰਪ ਨੂੰ ਯੂਕਰੇਨ ਦੇ ਰੂਸ ਨਾਲ ਸਮਝੌਤਾ ਕਰਨ ’ਤੇ ਸ਼ੱਕ May 12, 2025 Amritpal Singh Safri ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਯੂਕਰੇਨ ਰੂਸ ਨਾਲ ਜੰਗਬੰਦੀ ਦਾ ਸਮਝੌਤਾ ਕਰੇਗਾ। ਉਨ੍ਹਾਂ ਯੂਕਰੇਨ ਨੂੰ ਵੀਰਵਾਰ ਨੂੰ ਤੁਰਕੀ ਵਿੱਚ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਮਿਲਣ ਦੀ ਅਪੀਲ ਕੀਤੀ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਮੈਨੂੰ ਸ਼ੱਕ ਹੋਣ ਲੱਗਾ ਹੈ ਕਿ ਯੂਕਰੇਨ ਵਲਾਦੀਮੀਰ ਪੂਤਿਨ ਨਾਲ ਸਮਝੌਤਾ ਕਰੇਗਾ। ਰੂਸ ਦੇ ਰਾਸ਼ਟਰਪਤੀ ਪੂਤਿਨ ਯੂਕਰੇਨ ਨਾਲ ਜੰਗਬੰਦੀ ਸਮਝੌਤਾ ਨਹੀਂ ਕਰਨਾ ਚਾਹੁੰਦੇ ਹਨ ਸਗੋਂ ਖੂਨੀ ਦੌਰ ਦੇ ਸੰਭਾਵੀ ਅੰਤ ਲਈ ਗੱਲਬਾਤ ਕਰਨ ਲਈ ਵੀਰਵਾਰ ਨੂੰ ਤੁਰਕੀ ਵਿੱਚ ਮਿਲਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚ ਸਮਝੌਤਾ ਕਰਨ ਲਈ ਗੱਲਬਾਤ ਚਲਾਈ ਸੀ।