National

ਕਾਲੀਗੰਜ ਸੀਟ ’ਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਅਲੀਫ਼ਾ ਅਹਿਮਦ ਅੱਗੇ

ਕੋਲਕਾਤਾ-ਪੱਛਮੀ ਬੰਗਾਲ ਦੇ ਕਾਲੀਗੰਜ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਹੋਣ ਲਈ ਸੋਮਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਜਾਰੀ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਅਲੀਫ਼ਾ ਅਹਿਮਦ ਚੌਥੇ ਗੇੜ ਦੀ ਗਿਣਤੀ ਵਿਚ ਭਾਜਪਾ ਦੇ ਆਸ਼ੀਸ਼ ਘੋਸ਼ ਤੋਂ 10,181 ਵੋਟਾਂ ਨਾਲ ਅੱਗੇ ਸੀ। ਅਲੀਫ਼ਾ ਅਹਿਮਦ ਨੂੰ ਹੁਣ ਤੱਕ 18,172 ਵੋਟ ਮਿਲੇ ਹਨ ਜਦੋਂਕਿ ਘੋਸ਼ ਦੇ ਖਾਤੇ ਵਿਚ 7991 ਵੋਟ ਹਨ। ਕਾਂਗਰਸ ਦੇ ਕਾਬਿਲ ਉੱਦੀਨ ਸ਼ੇਖ 7426 ਵੋਟਾਂ ਨਾਲ ਤੀਜੇ ਸਥਾਨ ’ਤੇ ਹਨ।

ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਕਾਲੀਗੰਜ ਵਿਚ ਜ਼ਿਮਨੀ ਚੋਣ ਲਈ 19 ਜੂਨ ਨੂੰ ਵੋਟਾਂ ਪਈਆਂ ਸਨ ਤੇ 60.32 ਫੀਸਦ ਪੋਲਿੰਗ ਹੋਈ ਸੀ। ਫਰਵਰੀ ਵਿਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਨਸੀਰੂਦੀਨ ਅਹਿਮਦ ਦੇ ਦੇਹਾਂਤ ਕਰਕੇ ਜ਼ਿਮਨੀ ਚੋਣ ਕਰਵਾਉਣੀ ਜ਼ਰੂਰੀ ਹੋ ਗਈ ਸੀ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਅਹਿਮਦ ਦੀ ਧੀ ਅਲੀਫ਼ਾ ਅਹਿਮਦ (38) ਨੂੰ ਉਮੀਦਵਾਰ ਵਜੋਂ ਮੈਦਾਨ ’ਚ ਉਤਾਰਿਆ ਸੀ। ਉਧਰ ਭਾਜਪਾ ਨੇ ਆਸ਼ੀਸ਼ ਘੋਸ਼ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜਦੋਂਕਿ ਕਾਂਗਰਸ ਉਮੀਦਵਾਰ ਕਾਬਿਲ ਉੱਦੀਨ ਸ਼ੇਖ ਸੀਪੀਐੱਮ ਵੱਲੋਂ ਉਮੀਦਵਾਰ ਸਨ।