Punjab

ਪਟਿਆਲਾ ਜ਼ਿਲ੍ਹੇ ਦੀ ਬਾਦਸ਼ਾਹਪੁਰ ਚੌਕੀ ਨੇੜੇ ਧਮਾਕਾ

ਪਟਿਆਲਾ/ਪਾਤੜਾਂ-ਪਾਤੜਾਂ ਨੇੜੇ ਪੈਂਦੀ ਪੁਲੀਸ ਚੌਕੀ ਬਾਦਸ਼ਾਹਪੁਰ ਨੇੜੇ ਧਮਾਕਾ ਹੋ ਗਿਆ, ਇਹ ਧਮਾਕਾ ਕਿਵੇਂ ਹੋਇਆ, ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਇਸ ਧਮਾਕੇ ਨਾਲ ਕੋਆਪਰੇਟਿਵ ਸੁਸਾਇਟੀ ਦੇ ਅਧੀਨ ਆਉਂਦੇ ਇਕ ਕਮਰੇ ਦੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਇਹ ਧਮਾਕਾ ਅੱਧੀ ਰਾਤ ਨੂੰ ਹੋਇਆ ਜਿਸ ਦੀ ਪੁਸ਼ਟੀ ਪੁਲੀਸ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਪ੍ਰੇਮ ਸਿੰਘ ਨੇ ਕੀਤੀ ਹੈ।