National

ਜੰਮੂ ਵਿਚ ਕੰਟਰੋਲ ਰੇਖਾ ਦੇ ਨਾਲ ਗੋਲੀ ਲੱਗਣ ਕਰਕੇ ਫੌਜੀ ਜਵਾਨ ਜ਼ਖ਼ਮੀ

ਜੰਮੂ- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਡਿਊਟੀ ਉੱਤੇ ਤਾਇਨਾਤ ਫੌਜੀ ਜਵਾਨ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ।

ਅਧਿਕਾਰੀ ਨੇ ਕਿਹਾ ਫੌਜੀ ਜਵਾਨ ਨੌਸ਼ਹਿਰਾ ਸੈਕਟਰ ਵਿਚ ਕਲਸੀਆਂ ਇਲਾਕੇ ਵਿਚ ਮੂਹਰਲੀ ਚੌਕੀ ’ਤੇ ਤਾਇਨਾਤ ਸੀ, ਜਦੋਂ ਸਰਹੱਦ ਪਾਰੋਂ ਇਕ ਗੋਲੀ ਉਸ ਨੂੰ ਆ ਕੇ ਲੱਗੀ।

ਜ਼ਖ਼ਮੀ ਫੌਜੀ ਨੂੰ ਮੁੱਢਲੇ ਇਲਾਜ ਮਗਰੋਂ ਊਧਮਪੁਰ ਦੇ ਫੌਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ ਦੇ ਕਾਰਨਾਂ ਦੀ ਘੋਖ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਮੁਤਾਬਕ ਸਵੇਰੇ 6 ਵਜੇ ਦੇ ਕਰੀਬ ਜ਼ੀਰੋ ਲਾਈਨ ਉੱਤੇ ਧਮਾਕੇ ਦੀ ਆਵਾਜ਼ ਵੀ ਸੁਣੀ ਗਈ, ਜਿਸ ਮਗਰੋਂ ਤਿੰਨ ਰੌਂਦ ਫਾਇਰ ਕੀਤੇ ਗਏ। ਧ

ਮਾਕੇ ਕਰਕੇ ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।