featured

ਦਾਖਲਾ ਵਧਾਉਣ ਲਈ ਕਾਰਣ ਦੱਸੋ ਨੋਟਿਸ ਕੱਢਣ ਦਾ ਅਧਿਆਪਕ ਜੰਥੇਬੰਦੀਆ ਵੱਲੋਂ ਵਿਰੋਧ।

ਐਸ ਏ ਐਸ ਨਗਰ,25 ਜੁਲਾਈ (Monty aingh     ) ਸਿਖਿਆ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂਂ ਦਾਖਲਾ ਘੱਟ ਹੋਣ ਕਾਰਣ ਦਿੱਤੇ ਨੋਟਿਸ ਦੇ ਸੰਬੰਧ ਵਿੱਚ ਮੋਹਾਲੀ ਦੇ ਰੋਜ਼ ਗਾਰਡਨ ਵਿੱਚ ਵੱਖ ਵੱਖ ਜੰਥੇਬੰਦੀਆ ਦੇ ਆਗੂਆਂ ਦੀ ਮੀਟਿੰਗ ਬੁਲਾਈ ਗਈ।ਜਿਸ ਵਿੱਚ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੇ ਦਾਖਲੇ ਸੰਬੰਧੀ ਜਾਰੀ ਕੀਤੇ ਨੋਟਿਸ ਦੇ ਸੰਬੰਧੀ ਵਿੱਚ ਵੱਖ ਵੱਖ ਜੰਥੇਬੰਦੀਆ ਦੇ ਆਗੂਆਂ ਵੱਲੋਂ ਇਸ ਸੰਬੰਧੀ ਗੰਭੀਰ ਨੋਟਿਸ ਲਿਆ ਗਿਆ।ਆਗੂਆ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਸ ਸੈਸ਼ਨ ਵਿੱਚ ਪ੍ਰੀ ਪ੍ਰਾਇਮਰੀ ਵਿੱਚ ਹੋਏ ਦਾਖਲਿਆਂ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ ਏ ਤੇ ਅਧਿਆਪਕ ਵਰਗ ਨੂੰ ਸ਼ਾਬਾਸ਼ ਦੇ ਇਸ਼ਤਿਹਾਰੀ ਬਿਆਨ ਦਿੱਤੇ ਜਾ ਰਹੇ ਅਤੇ ਦੂਜੇ ਪਾਸੇ ਸਿਖਿਆ ਵਿਭਾਗ ਦੇ ਅਧਿਕਾਰੀ ਇਸ ਪ੍ਰਾਪਤੀ ਵਿਚ ਮੋਹਰੀ ਬਣਾਉਣ ਵਾਲੇ ਅਧਿਆਪਕਾਂ ਨੂੰ ਨੋਟਿਸ ਜਾਰੀ ਕਰਕੇ “ਕਾਰਣ ਦੱਸੋ “ਦੇ ਨੋਟਿਸ ਕੱਢ ਰਹੀ ਹੈ ਜਿਸ ਤੇ ਸਮੂਹਿਕ ਜੰਥਬੰਦੀਆ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਮਿਤੀ 26 ਜੁਲਾਈ ਨੂੰ ਜਿਲਾ ਸਿੱਖਿਆ ਅਫਸਰ( ਐਲੀ/ਸੈਕੰਡਰੀ) ਨਾਲ ਇਸ ਮਸਲੇ ਤੇ ਮੀਟਿੰਗ ਕੀਤੀ ਜਾਵੇਗੀ ਅਤੇ ਸਮੂਹ ਜੰਥੇਬੰਦੀਆ ਤੇ ਅਧਿਆਪਕਾਂ ਨੂੰ ਅਪੀਲ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਵੇ।ਇਸ ਮੌਕੇ ਬਾਜ ਸਿੰਘ ਖਹਿਰਾ ,ਜਸਵਿੰਦਰ ਸਿੰਘ ਔਲ਼ਖ ,ਐਨ ਡੀ ਤਿਵਾੜੀ,ਸ਼ਮਸ਼ੇਰ ਸਿੰਘ ,ਰਵਿੰਦਰ ਸਿੰਘ ਪੱਪੀ,ਰਣਜੀਤ ਸਿੰਘ ਰਬਾਬੀ,ਗੁਰਪਿਆਰ ਸਿੰਘ ,ਧਰਮਿੰਦਰ ਠਾਕਰੇ,ਕਮਲ ਕੁਮਾਰ ਹਾਜ਼ਰ ਸਨ।

ਐਨ ਡੀ ਤਿਵਾੜੀ

7973689591