CJI ਗਵਈ ‘ਤੇ ਜੁੱਤੀ ਸੁੱਟਣ ਦੇ ਹਮਲੇ ਤੋਂ ਗੁੱਸੇ ‘ਚ ਆਈ ਮਾਂ
ਨਵੀਂ ਦਿੱਲੀ- ਭਾਰਤ ਦੇ ਮੁੱਖ ਜੱਜ (CJI) ਬੀ.ਆਰ. ਗਵਈ ‘ਤੇ ਜੁੱਤੀ ਸੁੱਟਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੱਤਾ ਪੱਖ ਤੋਂ ਲੈ ਕੇ ਵਿਰੋਧੀ ਪੱਖ ਤੱਕ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ। ਹੁਣ CJI ਗਵਈ ਦੇ ਪਰਿਵਾਰ ਨੇ ਵੀ ਕੋਰਟ ਕੰਪਲੈਕਸ ਵਿੱਚ ਇਸ ਤਰ੍ਹਾਂ ਦੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ CJI ਗਵਈ ‘ਤੇ ਨਹੀਂ, ਸਗੋਂ ਦੇਸ਼ ਦੇ ਸੰਵਿਧਾਨ ‘ਤੇ ਹਮਲਾ ਸੀ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ ਹੈ।
CJI ਗਵਈ ਦੀ ਭੈਣ ਕੀਰਤੀ ਗਵਈ ਅਤੇ ਉਨ੍ਹਾਂ ਦੀ ਮਾਂ ਕਮਲ ਗਵਈ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ, ਨਹੀਂ ਤਾਂ ਭਵਿੱਖ ਵਿੱਚ ਆਉਣ ਵਾਲੀਆਂ ਪੀੜੀਆਂ ਕਦੇ ਵੀ ਮਾਫ ਨਹੀਂ ਕਰਨਗੀਆਂ।
CJI ਗਵਈ ਦੀ ਭੈਣ ਕੀਰਤੀ ਗਵਈ ਦੇ ਅਨੁਸਾਰ, “ਅਸੀਂ ਭੂਸ਼ਣ ਦਾਦਾ (CJI ਗਵਈ) ਨਾਲ ਗੱਲ ਕੀਤੀ। ਉਨ੍ਹਾਂ ਨੇ ਅਦਾਲਤ ਤੋਂ ਇਸ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ, ਪਰ ਸੱਚ ਦੱਸਾਂ ਤਾਂ ਅਸੀਂ ਇਸ ਨੂੰ ਜਾਣ ਨਹੀਂ ਦੇ ਸਕਦੇ। ਇਹ ਉਨ੍ਹਾਂ ਦਾ ਅਪਮਾਨ ਸੀ। ਜੇ ਅਸੀਂ ਹੁਣ ਇਸ ਤਰ੍ਹਾਂ ਦੇ ਗਲਤ ਬਰਤਾਵਾਂ ਨੂੰ ਨਹੀਂ ਰੋਕਦੇ ਤਾਂ ਭਵਿੱਖ ਵਿਚ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮਾਫ ਨਹੀਂ ਕਰਨਗੀਆਂ।”
ਜਾਣਕਾਰੀ ਦੇ ਅਨੁਸਾਰ, ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਵਕੀਲ ਰਾਕੇਸ਼ ਕਿਸ਼ੋਰ ਨੇ CJI ਗਵਈ ‘ਤੇ ਜੁੱਤੀ ਮਾਰੀ ਸੀ। ਇਸ ਦੌਰਾਨ ਰਾਕੇਸ਼ ਨੇ ਚੀਕਦੇ ਹੋਏ ਕਿਹਾ, “ਭਾਰਤ ਸਨਾਤਨ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ।”
ਪੁਲਿਸ ਦੀ ਪੁੱਛਤਾਛ ਵਿਚ ਸਾਹਮਣਾ ਆਇਆ ਕਿ ਹਮਲਾਵਰ ਵਕੀਲ CJI ਗਵਈ ਦੀ ਭਗਵਾਨ ਵਿਸ਼ਨੂੰ ‘ਤੇ ਕੀਤੀ ਟਿੱਪਣੀ ਤੋਂ ਨਾਰਾਜ਼ ਸੀ। ਦਰਅਸਲ, UNESCO ਵਿਸ਼ਵ ਧਰੋਹਰ ਖਜੁਰਾਹੋ ਮੰਦਰ ਵਿਚ ਮੌਜੂਦ ਜਵਾਰੀ ਮੰਦਰ ਦੇ ਪੁਨਰ ਨਿਰਮਾਣ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ।
