Punjab

ਦੇਸ਼ ਦੀ ਨੌਜਵਾਨ ਪੀੜੀ ਲਈ ਸ਼੍ਰੀ ਰਾਮਾਇਣ ਗ੍ਰੰਥ ਸਫਲਤਾ ਦੀ ਕੁੰਜੀ- ਗਵਰਨਰ ਕਟਾਰੀਆ

ਜਗਰਾਉਂ – ਜਗਰਾਉਂ ਪੁੱਜੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਗਵਾਨ ਸ਼੍ਰੀ ਵਾਲਮੀਕੀ ਵੱਲੋਂ ਰਚਿਤ ਸ਼੍ਰੀ ਰਾਮਾਇਣ ਗ੍ਰੰਥ ਦੇਸ਼ ਦੇ ਨੌਜਵਾਨਾਂ ਲਈ ਜੀਵਨ ਸਫਲਤਾ ਦੀ ਕੁੰਜੀ ਹੈ। ਸ਼੍ਰੀ ਰਾਮਾਇਣ ਗ੍ਰੰਥ ਹਰ ਇੱਕ ਨਾਗਰਿਕ ਨੂੰ ਪਰਿਵਾਰ ਕਿਹੋ ਜਿਹਾ ਹੁੰਦਾ ਹੈ, ਉਸ ਨੂੰ ਕਿਸ ਤਰ੍ਹਾਂ ਜੋੜੀ ਰੱਖਣਾ ਹੈ ਸਮੇਤ ਧਾਰਮਿਕ ਸਮਾਜਿਕ ਅਤੇ ਹਰ ਪੱਖ ਤੋਂ ਜੀਵਨ ਜੀਣ ਲਈ ਮਾਰਗਦਰਸ਼ਨ ਕਰਦਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੀ ਰਾਮਾਇਣ ਅਤੇ ਮਹਾਂਭਾਰਤ ਦੋਵਾਂ ਪਵਿੱਤਰ ਗ੍ਰੰਥਾਂ ਕਰਕੇ ਦੁਨੀਆਂ ਭਰ ਵਿੱਚ ਭਾਰਤ ਆਪਣੀ ਵਿਸ਼ਾਲ ਸੰਸਕ੍ਰਿਤੀ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਨਸ਼ਿਆਂ ‘ਤੇ ਬੋਲਦਿਆਂ ਕਿਹਾ ਕਿ ਅੱਜ ਨਸ਼ਿਆਂ ਖ਼ਿਲਾਫ਼ ਬਣੇ ਨਾਅਰਿਆਂ ਅਤੇ ਹਕੀਕਤ ਵਿੱਚ ਜੇ ਹਰ ਵਿਅਕਤੀ ਪਹਿਰਾ ਦੇਣ ਲੱਗ ਜਾਵੇ ਤਾਂ ਨਸ਼ਿਆਂ ਦਾ ਅੰਤ ਹੋ ਜਾਵੇਗਾ। ਪੰਜਾਬ ਦੇ ਗਵਰਨਰ ਅੱਜ ਜਗਰਾਉਂ ਵਿਖੇ ਸੈਂਟਰਲ ਵਾਲਮੀਕੀ ਸਭਾ ਇੰਡੀਆ ਵੱਲੋਂ ਭਗਵਾਨ ਵਾਲਮੀਕੀ ਜੀ ਦੀ ਜੈਅੰਤੀ ‘ਤੇ ਰੱਖੇ ਗਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ।