National

ਦੀਵਾਲੀ-ਛਠ ‘ਤੇ ਰੇਲ ਯਾਤਰੀਆਂ ਨੂੰ ਵੱਡਾ ਤੋਹਫ਼ਾ, ਦੇਸ਼ ਭਰ ਵਿਚ ਚੱਲਣਗੀਆਂ 12000 ਟ੍ਰੇਨਾਂ

 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ ‘ਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਸਭ ਤੋਂ ਪਹਿਲਾਂ, ਰੇਲ ਯਾਤਰੀਆਂ ਦੇ ਧਿਆਨ ‘ਚ ਰੱਖਦੇ ਹੋਏ ਸਰਕਾਰ ਨੇ 12,000 ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ।

ਰੇਲਵੇ, ਦੀਵਾਲੀ-ਛਠੀ ਵਰਗੇ ਤਿਉਹਾਰਾਂ ਮੌਕੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਦੇਸ਼ ਭਰ ਵਿਚ 1,200 ਵਿਸ਼ੇਸ਼ ਦੀਵਾਲੀ-ਛਠ ਟ੍ਰੇਨਾਂ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਅੱਜ ਦੀ ਕੈਬਨਿਟ ਬੈਠਕ ‘ਚ ਚਾਰ ਨਵੇਂ ਰੇਲਵੇ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਮਿਲੀ ਹੈ। ਇਹ ਸਾਰੇ ਪ੍ਰੋਜੈਕਟ 3 ਤੋਂ 5 ਸਾਲਾਂ ‘ਚ ਪੂਰੇ ਹੋਣਗੇ। ਇਸ ਬਾਰੇ ਜਾਣਕਾਰੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦਿੱਤੀ।