Sports

ਏਸ਼ੀਆ ਕੱਪ 2025 ਲਈ ਟੀਮ ਇੰਡੀਆ ਦਾ ਐਲਾਨ

ਨਵੀਂ ਦਿੱਲੀ – ਏਸ਼ੀਆ ਕੱਪ 2025 ਦੀ ਸ਼ੁਰੂਆਤ 9 ਸਤੰਬਰ ਨੂੰ ਯੂਏਈ (UAE) ਦੀ ਧਰਤੀ ‘ਤੇ ਹੋਣੀ ਹੈ ਜਿਸ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੈੱਸ ਕਾਨਫਰੰਸ ‘ਚ ਦੱਸਿਆ ਗਿਆ ਕਿ ਸੂਰਿਆ ਕੁਮਾਰ ਯਾਦਵ ਕਪਤਾਨ ਤੇ ਸ਼ੁਭਮਨ ਗਿੱਲ ਉਪ-ਕਪਤਾਨ ਹੋਣਗੇ।

ਇਸ ਟੂਰਨਾਮੈਂਟ ਦਾ ਫਾਈਨਲ ਮੈਚ 28 ਸਤੰਬਰ ਨੂੰ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ਕੁੱਲ 8 ਟੀਮਾਂ ਵਿਚਕਾਰ ਖੇਡਿਆ ਜਾਵੇਗਾ, ਜਿਸ ਵਿਚ ਟੀਮਾਂ ਨੂੰ ਨਾ ਸਿਰਫ਼ ਏਸ਼ਿਆਈ ਕ੍ਰਿਕਟ ‘ਚ ਆਪਣੀ ਮਹਾਨਤਾ ਸਾਬਿਤ ਕਰਨ ਦਾ ਮੌਕਾ ਮਿਲੇਗਾ, ਸਗੋਂ 2026 ਦੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਹਿਸਾਬ ਨਾਲ ਵੀ ਇਹ ਬਹੁਤ ਜ਼ਰੂਰੀ ਮੰਨਿਆ ਜਾ ਰਿਹਾ ਹੈ।

ਇਹ ਜਾਣਨਾ ਮਹੱਤਵਪੂਰਨ ਹੈ ਕਿ ਇਸ ਵਾਰ ਏਸ਼ੀਆ ਕੱਪ ਟੀ-20 ਫਾਰਮੈਟ (Asia Cup 2025 T20 Format) ‘ਚ ਹੋਵੇਗਾ। ਇਹ ਤੀਜੀ ਵਾਰੀ ਹੈ, ਜਦੋਂ ਏਸ਼ੀਆ ਕੱਪ ਟੀ-20 ਫਾਰਮੈਟ ‘ਚ ਹੋ ਰਿਹਾ ਹੈ। ਇਸ ਵਿਚ 8 ਟੀਮਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ ਹੈ। ਹਰ ਗਰੁੱਪ ‘ਚ ਚਾਰ ਟੀਮਾਂ ਹਨ, ਜਿਨ੍ਹਾਂ ਵਿੱਚੋਂ ਦੋ ਸਿਖਰ ਦੀਆਂ ਟੀਮਾਂ ਸੁਪਰ ਫੋਰ ‘ਚ ਜਾਣਗੀਆਂ। ਫਿਰ ਸੁਪਰ-4 ਦੀਆਂ ਦੋ ਟਾਪ ਦੀਆਂ ਟੀਮਾਂ ਸੁਪਰ-4 ਟੀਮਾਂ ਫਾਈਨਲ ‘ਚ ਮੁਕਾਬਲਾ ਕਰਨਗੀਆਂ।

ਪਲੇਇੰਗ-11 : ਸੂਰਿਆ ਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪਾਂਡਿਆ, ਸ਼ਿਵਲ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਸੰਜੂ ਸੈਮਸਨ (ਵਿਕਟਕੀਪਰ), ਹਰਸ਼ਿਤ ਰਾਣਾ।