ਮੁੰਬਈ ’ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਗਣਿਤ ਖੋਜ ਸੰਸਥਾਨ, ਲੋਢਾ ਫਾਊਂਡੇਸ਼ਨ ਨੇ ਕੀਤਾ ਉਦਘਟਾਨ
ਮੁੰਬਈ – ਦੇਸ਼ ਦਾ ਪਹਿਲਾ ਪ੍ਰਾਈਵੇਟ ਗਣਿਤ ਖੋਜ ਸੰਸਥਾਨ ਮੁੰਬਈ ’ਚ ਸੋਮਵਾਰ ਤੋਂ ਖੁੱਲ੍ਹ ਗਿਆ। ਲੋਢਾ ਫਾਊਂਡੇਸ਼ਨ ਨੇ ਮੁੰਬਈ ’ਚ ਲੋਢਾ ਗਣਿਤ ਵਿਗਿਆਨ ਸੰਸਥਾਨ (ਐੱਲਐੱਮਐੱਸਆਈ) ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਲੋਢਾ ਡਿਵੈਲਪਰਸ ਦੇ ਸੀਈਓ ਤੇ ਐੱਮਡੀ ਅਭਿਸ਼ੇਕ ਲੋਢਾ ਨੇ ਸੰਸਥਾਨ ਦੇ ਨਜ਼ਰੀਏ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਦੀ ਅਗਵਾਈ ਡਾ. ਕੁਮਾਰ ਮੂਰਤੀ ਕਰਨਗੇ ਤੇ ਇਸ ’ਚ ਦੁਨੀਆ ਭਰ ਦੇ ਸਿਖਰਲੇ ਖੋਜੀ ਤੇ ਗਣਿਤ ਮਾਹਿਰ ਸ਼ਾਮਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਗਣਿਤ ਮਾਹਿਰ ਵੀ ਇਸ ਸੰਸਥਾਨ ਦੇ ਵਿਕਾਸ ਨੂੰ ਲੈ ਕੇ ਉਤਸ਼ਾਹਤ ਹਨ। ਵਿਸ਼ਵ ਪੱਧਰੀ ਗਣਿਤ ਮਾਹਿਰ ਡਾ. ਮੰਜੁਲ ਭਾਰਗਵ ਇਸ ਸੰਸਥਾਨ ਦੇ ਸਲਾਹਕਾਰ ਹੋਣਗੇ।
