National

ਸ਼ਰਾਬ ਘੁਟਾਲੇ ਵਿਚ ਗ੍ਰਿਫ਼ਤਾਰ ਚੈਤੰਨਿਆ ਬਘੇਲ ਨੂੰ ਭੇਜਿਆ ਜੇਲ੍ਹ

 ਰਾਏਪੁਰ – ਛੱਤੀਸਗੜ੍ਹ ਵਿਚ ਹੋਏ ਸ਼ਰਾਬ ਘੁਟਾਲੇ ਵਿਚ ਗ੍ਰਿਫ਼ਤਾਰ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤਰ ਚੈਤੰਨਿਆ ਬਘੇਲ ਨੂੰ ਈਡੀ ਦੀ ਰਿਮਾਂਡ ਮਿਆਦ ਖਤਮ ਹੋਣ ’ਤੇ ਮੰਗਲਵਾਰ ਨੂੰ ਰਾਏਪੁਰ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਯਾਨੀ 4 ਅਗਸਤ ਤੱਕ ਨਿਆਇਕ ਹਿਰਾਸਤ ’ਚ ਭੇਜਣ ਦਾ ਹੁਕਮ ਦਿੱਤਾ। ਚੈਤੰਨਿਆ ਨੂੰ 18 ਜੁਲਾਈ ਨੂੰ ਭਿਲਾਈ ਸਥਿਤ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਸ਼ਰਾਬ ਘੁਟਾਲੇ ਨਾਲ ਜੁੜੀ ਮਨੀ ਲਾਂਡ੍ਰਿੰਗ ਦਾ ਦੋਸ਼ ਹੈ। ਕੋਰਟ ’ਚ ਪੇਸ਼ੀ ਦੌਰਾਨ ਭੂਪੇਸ਼ ਬਘੇਲ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਘੁਟਾਲੇ ਦੀ ਜਾਂਚ ਸੀਬੀਆਈ ਤੇ ਈਡੀ ਦੋਵੇਂ ਕਰ ਰਹੇ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ 3200 ਕਰੋੜ ਦੇ ਘੁਟਾਲੇ ’ਚ ਚੈਤੰਨਿਆ ਬਘੇਲ ਵੀ ਸ਼ਾਮਲ ਹੈ ਤੇ ਉਸ ਨੇ ਸਿੰਡੀਕੇਟ ਜ਼ਰੀਏ 16.70 ਕਰੋੜ ਰੁਪਏ ਦੀ ਰਾਸ਼ੀ ਕਮਾਈ ਜਿਸ ਨੂੰ ਆਪਣੇ ਰੀਅਲ ਅਸਟੇਟ ਕਾਰੋਬਾਰ ’ਚ ਲਗਾਇਆ।