Global

ਟਰੰਪ ਦਾ ਵਪਾਰਕ ਹਮਲਾ: ਸੌਦੇ ਘੱਟ, ਬੇਯਕੀਨੀ ਵੱਧ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੇ ਅਪਰੈਲ ਵਿੱਚ ਦਰਜਨਾਂ ਦੇਸ਼ਾਂ ਨਾਲ ਵਿਸ਼ਵ ਵਪਾਰਕ ਗੱਲਬਾਤ ਦੇ ਤੇਜ਼ ਦੌਰ ਦਾ ਵਾਅਦਾ ਕੀਤਾ ਸੀ। ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ 90 ਦਿਨਾਂ ਵਿੱਚ 90 ਸੌਦਿਆਂ ਦੀ ਭਵਿੱਖਬਾਣੀ ਕੀਤੀ ਸੀ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਹੋਰ ਦੇਸ਼ ਟਰੰਪ ਵੱਲੋਂ 9 ਜੁਲਾਈ ਤੋਂ ਉਨ੍ਹਾਂ ਦੇ ਉਤਪਾਦਾਂ ’ਤੇ ਲਗਾਏ ਜਾਣ ਵਾਲੇ ਭਾਰੀ ਦਰਾਮਦ ਟੈਕਸਾਂ ਜਾਂ ਟੈਰਿਫਾਂ ਤੋਂ ਬਚਣ ਲਈ ਰਿਆਇਤਾਂ ਦੇਣ ਵਾਸਤੇ ਕਾਹਲੇ ਹਨ ਪਰ 90 ਦਿਨ ਬੀਤ ਚੁੱਕੇ ਹਨ ਅਤੇ ਵਪਾਰਕ ਸੌਦਿਆਂ ਦੀ ਗਿਣਤੀ ਦੋ ’ਤੇ ਖੜ੍ਹੀ ਹੈ। ਇੱਕ ਸੌਦਾ ਬਰਤਾਨੀਆ ਨਾਲ ਅਤੇ ਦੂਜਾ ਵੀਅਤਨਾਮ ਨਾਲ ਹੋਇਆ ਹੈ। ਟਰੰਪ ਨੇ ਚੀਨ ਨਾਲ ਇੱਕ ਸੌਦੇ ਦਾ ਖਾਕਾ ਵੀ ਐਲਾਨਿਆ ਹੈ, ਜਿਸ ਦੇ ਵੇਰਵੇ ਅਸਪੱਸ਼ਟ ਹਨ।

ਟਰੰਪ ਨੇ ਹੁਣ ਗੱਲਬਾਤ ਦੀ ਸਮਾਂ-ਸੀਮਾ ਪਹਿਲੀ ਅਗਸਤ ਤੱਕ ਵਧਾ ਦਿੱਤੀ ਹੈ ਅਤੇ ਆਪਣੇ ਧਮਕੀਆਂ ਵਾਲੇ ਟੈਰਿਫਾਂ ਵਿੱਚ ਤਬਦੀਲੀ ਕੀਤੀ ਹੈ, ਜਿਸ ਨਾਲ ਵਿਸ਼ਵ ਵਪਾਰ ਪ੍ਰਣਾਲੀ ਲਗਪਗ ਤਿੰਨ ਮਹੀਨੇ ਪਹਿਲਾਂ ਵਾਲੀ ਸਥਿਤੀ ਵਿੱਚ ਹੈ। ਇੱਕ ਅਨਿਸ਼ਚਿਤਤਾ ਵਾਲੀ ਸਥਿਤੀ ਵਿੱਚ, ਕਿਉਂਕਿ ਕਾਰੋਬਾਰ ਨਿਵੇਸ਼ਾਂ, ਠੇਕਿਆਂ ਅਤੇ ਭਰਤੀ ਬਾਰੇ ਫੈਸਲੇ ਮੁਲਤਵੀ ਕਰ ਰਹੇ ਹਨ। ਅਜਿਹਾ ਇਸ ਵਾਸਤੇ, ਕਿਉਂਕਿ ਉਹ ਨਹੀਂ ਜਾਣਦੇ ਕਿ ਨਿਯਮ ਕੀ ਹੋਣਗੇ