Global

ਲਾਸ ਏਂਜਲਸ: ਉਦਯੋਗਿਕ ਸੁਰੰਗ ਅੰਸ਼ਕ ਤੌਰ ’ਤੇ ਢਹਿ ਜਾਣ ਤੋਂ ਬਾਅਦ 31 ਮਜ਼ਦੂਰ ਸੁਰੱਖਿਅਤ ਬਾਹਰ ਕੱਢੇ

ਲਾਸ ਏਂਜਲਸ-ਲਾਸ ਏਂਜਲਸ ਫਾਇਰ ਵਿਭਾਗ ਨੇ ਦੱਸਿਆ ਕਿ ਲਾਸ ਏਂਜਲਸ ਵਿੱਚ ਬਣ ਰਹੀ ਇੱਕ ਉਦਯੋਗਿਕ ਸੁਰੰਗ ਦਾ ਇੱਕ ਹਿੱਸਾ ਬੁੱਧਵਾਰ ਨੂੰ ਢਹਿ ਜਾਣ ਤੋਂ ਬਾਅਦ 31 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਹ ਸੁਰੰਗ ਦੇ ਇੱਕ ਮੁੱਖ ਦੁਆਰ ਤੋਂ 8 ਤੋਂ 9.7 ਕਿਲੋਮੀਟਰ ਦੂਰ ਢਹੀ। ਸਥਾਨਕ ਟੈਲੀਵਿਜ਼ਨ ਦੀ ਏਰੀਅਲ ਫੁਟੇਜ ਵਿੱਚ ਮਜ਼ਦੂਰਾਂ ਨੂੰ ਸੁਰੰਗ ਦੇ ਪ੍ਰਵੇਸ਼ ਦੁਆਰ ਰਾਹੀਂ ਕੱਢਦੇ ਦਿਖਾਇਆ ਗਿਆ ਹੈ। ਪੈਰਾਮੈਡਿਕਸ ਸੁਰੰਗ ਵਿੱਚੋਂ ਕੱਢੇ ਗਏ 27 ਮਜ਼ਦੂਰਾਂ ਦੀ ਜਾਂਚ ਕਰ ਰਹੇ ਸਨ। ਲਾਸ ਏਂਜਲਸ ਫਾਇਰ ਵਿਭਾਗ ਨੇ ਦੱਸਿਆ ਕਿ ਇਹ ਸੁਰੰਗ ਸੀਵਰੇਜ ਦਾ ਪਾਣੀ ਲਿਜਾਣ ਲਈ ਬਣਾਈ ਜਾ ਰਹੀ ਹੈ ਅਤੇ ਇਹ 18 ਫੁੱਟ ਚੌੜੀ ਹੈ। ਘਟਨਾ ਵਾਲੀ ਥਾਂ ‘ਤੇ 100 ਤੋਂ ਵੱਧ ਲਾਸ ਏਂਜਲਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।