National

ਤਕਨੀਕੀ ਸਮੱਸਿਆ: ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀ ਇੰਡੀਗੋ ਦੀ ਉਡਾਣ ਰੱਦ

ਨਵੀਂ ਦਿੱਲੀ- ਚੰਡੀਗੜ੍ਹ ਦੇ ਹਵਾਈ ਅੱਡੇ ’ਤੇ ਇੰਡੀਗੋ ਦੇ ਹਵਾਈ ਜਹਾਜ਼ ਵਿਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀ ਇੰਡੀਗੋ ਦੀ ਉਡਾਣ ਨੂੰ ਅੱਜ ਰੱਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇੰਡੀਗੋ ਦੀ ਫਲਾਈਟ 6E 146 ਨੇ ਚੰਡੀਗੜ੍ਹ ਤੋਂ ਰਵਾਨਾ ਹੋਣਾ ਸੀ ਪਰ ਤਕਨੀਕੀ ਸਮੱਸਿਆ ਆਉਣ ਕਾਰਨ ਇਹਤਿਆਤ ਵਜੋਂ ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।

ਇਹ ਉਡਾਣ ਉਸ ਵੇਲੇ ਰੱਦ ਕੀਤੀ ਗਈ ਜਦੋਂ ਜਹਾਜ਼ ਵਿਚ 177 ਯਾਤਰੀ ਸਵਾਰ ਹੋ ਚੁੱਕੇ ਸਨ। ਉਸ ਵੇਲੇ ਪਾਇਲਟ ਨੇ ਦੇਖਿਆ ਕਿ ਉਡਾਣ ਵਿਚ ਤਕਨੀਕੀ ਸਮੱਸਿਆ ਹੈ ਜਿਸ ਕਾਰਨ ਉਨ੍ਹਾਂ ਉਡਾਣ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਇਸ ਮਹੀਨੇ ਵਿਚ ਇੰਡੀਗੋ ਦੀ ਚੌਥੀ ਉਡਾਣ ਵਿਚ ਤਕਨੀਕੀ ਸਮੱਸਿਆ ਆਈ ਹੈ।