ਭਾਰਤ-ਪਾਕਿ ’ਚ ਗੋਲੀਬੰਦੀ ਕਰਾਉਣੀ ਵੱਡੀ ਕਾਮਯਾਬੀ: ਟਰੰਪ
ਨਿਊਯਾਰਕ/ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿਨ੍ਹਾਂ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ‘ਗੋਲੀਬੰਦੀ’ ਕਰਵਾਈ, ਨੇ ਅੱਜ ਇਸ ਨੂੰ ਵੱਡੀ ਕਾਮਯਾਬੀ ਦੱਸਿਆ ਤੇ ਕਿਹਾ ਕਿ ਦੋਵਾਂ ਗੁਆਂਢੀ ਮੁਲਕਾਂ ਵਿਚਾਲੇ ਗੁੱਸੇ ਦਾ ਪੱਧਰ ‘ਚੰਗੀ ਗੱਲ ਨਹੀਂ ਸੀ।’ ਟਰੰਪ ਨੇ ਖਾੜੀ ਮੁਲਕਾਂ ਦੀ ਯਾਤਰਾ ਮਗਰੋਂ ਵਾਪਸ ਆ ਕੇ ਅੱਜ ਇੱਥੇ ਏਅਰ ਫੋਰਸ ਵਨ ’ਤੇ ਪੱਤਰਕਾਰਾਂ ਨੂੰ ਕਿਹਾ, ‘ਜੋ ਹੋਇਆ, ਅਸੀਂ ਉਸ ਤੋਂ ਬਹੁਤ ਖੁਸ਼ ਹਾਂ। ਮੈਨੂੰ ਉਮੀਦ ਹੈ ਕਿ ਇਹ ਜਾਰੀ ਰਹੇਗਾ।