National

CISCE ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ

ਨਵੀਂ ਦਿੱਲੀ-ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (CISCE) ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਮੁੱਖ ਕਾਰਜਕਾਰੀ ਜੋਸਫ਼ ਇਮੈਨੁਅਲ ਨੇ ਬੁੱਧਵਾਰ ਨੂੰ ਕਿਹਾ, ‘‘ਉਮੀਦਵਾਰ ਅਤੇ ਹਿੱਸੇਦਾਰ CISCE ਵੈੱਬਸਾਈਟ ਜਾਂ ਬੋਰਡ ਦੇ CAREERS ਪੋਰਟਲ ਦੀ ਵਰਤੋਂ ਕਰਕੇ ਨਤੀਜੇ ਦੇਖ ਸਕਦੇ ਹਨ। ਉਨ੍ਹਾਂ ਕਿਹਾ ਕਿ ਨਤੀਜਿਆਂ ਨੂੰ ਡਿਜੀਲਾਕਰ ਰਾਹੀਂ ਵੀ ਦੇਖਿਆ ਜਾ ਸਕਦਾ ਹੈ।’’ ਉਨ੍ਹਾਂ ਕਿਹਾ ਕਿ 10ਵੀਂ ਜਮਾਤ (ICSE) ਅਤੇ 12ਵੀਂ ਜਮਾਤ (ISC) ਲਈ ਸੁਧਾਰ (improvement exams) ਪ੍ਰੀਖਿਆਵਾਂ ਜੁਲਾਈ ਵਿੱਚ ਕਰਵਾਈਆਂ ਜਾਣਗੀਆਂ।