Punjab

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ ਉਦੇਪੁਰ (ਰਾਜਸਥਾਨ) ਵਿੱਚ ਸ਼ੁਰੂ

ਐਸ ਏ ਐਸ ਨਗਰ – ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਉਦੇਪੁਰ ਦੀ ਯੂਨੀਵਰਸਿਟੀ ਵਿੱਚ ਸੁਭਾਸ਼ ਲਾਂਬਾ ਕੌਮੀ ਪ੍ਰਧਾਨ ਜੀ ਦੀ ਅਗਵਾਈ ਵਿੱਚ ਸ਼ੁਰੂ ਹੋਈ ।ਪਹਿਲਗਾਮ ਵਿੱਚ ਅੱਤਵਾਦ ਦਾ ਸ਼ਿਕਾਰ ਹੋਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਿਸ਼ਵਾਜੀਤ ਗੁਪਤਾ ਬੰਗਾਲ ਵੱਲੋਂ ਸ਼ੌਂਕ ਸੰਦੇਸ਼ ਪੜਿਆ ਗਿਆ।ਆਲ ਰਾਜਸਥਾਨ ਸਟੇਟ ਇੰਪਲਾਈਜ ਜੁਆਇੰਟ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਮਹਾਂਵੀਰ ਪ੍ਰਸਾਦ ਸ਼ਰਮਾ ਵੱਲੋਂ ਸਵਾਗਤੀ ਭਾਸ਼ਣ ਦਿੰਦੇ ਹੋਏ,ਉਦੇਪੁਰ ਦਾ ਮਹਾਨ ਇਤਿਹਾਸ ਦੱਸਦੇ ਹੋਏ ਰਾਜਸਥਾਨ ਦੇ ਮੁਲਾਜ਼ਮਾਂ ਦੇ ਸੰਘਰਸ਼ ਦਾ ਜ਼ਿਕਰ ਕਰਦਿਆਂ ਅਗਲੇ ਤਗੜੇ ਸੰਘਰਸ਼ ਦਾ ਹੌਕਾ ਦਿੱਤਾ ਗਿਆ ।ਕੌਮੀ ਜਨਰਲ ਸਕੱਤਰ ਏ ਸ੍ਰੀ ਕੁਮਾਰ ਨੇ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਯੁਨੀਫਾਈਡ ਪੈਨਸ਼ਨ ਸਕੀਮ ਲਾਗੂ ਕਰਦਿਆਂ ਸੈਸ਼ਨ ਵਿੱਚ ਪਾਸ ਕਰ ਦਿੱਤੀ ਗਈ ਹੈ ਤੇ ਕੇਂਦਰ ਵੱਲੋਂ  ਰਾਜਾਂ ‘ਚ ਪ੍ਰਵਾਨਗੀ ਲਈ ਭੇਜ ਦਿੱਤਾ ਜਾਵੇਗਾ।ਨਵੀਂ ਪੈਨਸ਼ਨ ਸਕੀਮ ਵਾਂਗ ਰਾਜਾਂ ਨੂੰ ਅਧਿਕਾਰ ਹੋਵੇਗਾ ਕਿ ਉਹ ਇਹਨੂੰ ਆਪਣੇ ਰਾਜਾਂ ਵਿਚ ਲਾਗੂ ਕਰਨ ਜਾਂ ਨਾ ਕਰਨ।ਏ ਸ੍ਰੀ ਕੁਮਾਰ ਨੇ ਕਿਹਾ ਕਿ ਯੂਨੀਫਾਈਡ ਪੈਨਸ਼ਨ ਸਕੀਮ ਵਿਚ ਪੈਨਸ਼ਨ ਨਹੀਂ ਹੈ ਇਹ ਪੇਅ ਆਊਟ ਹੈ।ਇਸ ਲਈ ਅਸੀਂ ਯੂ ਪੀ ਐਸ ਦਾ ਵਿਰੋਧ ਕਰਾਂਗੇ ਪੁਰਾਣੀ ਪੈਨਸ਼ਨ ਬਹਾਲੀ ਲਈ ਪੀ ਐਫ ਆਰ ਡੀ ਏ ਬਿੱਲ ਰੱਦ ਕਰਨ ਤੱਕ ਸੰਘਰਸ਼ ਜਾਰੀ ਰਹੇਗਾ।ਉਹਨਾਂ ਕਿਹਾ ਕਿ ਟ੍ਰੇਂਡ ਯੂਨੀਅਨ ਅਤੇ ਫੈਡਰੇਸ਼ਨਾਂ ਵੱਲੋਂ ਦਿੱਤੇ ਸੱਦੇ ਤੇ 20 ਮਈ ਦੀ ਹੜਤਾਲ ਵਿਚ ਦੇਸ਼ ਦਾ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਦੇਸ਼ ਦੇ ਪਬਲਿਕ ਸੈਕਟਰ ਨੂੰ ਬਚਾਉਣ ਲਈ ਆਪਣਾ ਪੂਰਾ ਜ਼ੋਰ ਲਾਉਣਗੇ ।ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਵੱਲੋਂ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ,ਐਨ ਡੀ ਤਿਵਾੜੀ, ਭੁਪਿੰਦਰਪਾਲ ਕੌਰ ਸਮੇਤ ,ਚੰਡੀਗੜ੍ਹ,ਉੱਤਰ ਪ੍ਰਦੇਸ਼,ਕੇਰਲਾ ਬੰਗਾਲ,ਤਾਮਿਲਨਾਡੂ,ਕਰਨਾਟਕਾਂ,ਮਨੀਪੁਰ, ਮੇਘਾਲਿਆ,ਅਰਣੁਚਲ ਪ੍ਰਦੇਸ,ਸਮੇਤ ਦੇਸ਼ ਭਰ ਦੇ ਵੱਖ ਵੱਖ ਰਾਜਾਂ ਦੇ ਨੈਸ਼ਨਲ ਕਾਂਓਸਲ ਦੇ ਮੈਂਬਰ ਸ਼ਾਮਿਲ ਹੋਏ ।