ਹਸੀਨਾ ਖ਼ਿਲਾਫ਼ ਅੰਤਰਿਮ ਸਰਕਾਰ ਡੇਗਣ ਦੀ ਸਾਜ਼ਿਸ਼ ਰਚਣ ਦਾ ਕੇਸ ਦਰਜ
ਢਾਕਾ: ਬੰਗਲਾਦੇਸ਼ ਪੁਲੀਸ ਨੇ ਗੱਦੀਓਂ ਲਾਂਭੇ ਕੀਤੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਣੇ 72 ਹੋਰਨਾਂ ਖ਼ਿਲਾਫ਼ ਖਾਨਾਜੰਗੀ (ਸਿਵਲ ਵਾਰ) ਛੇੜ ਕੇ ਮੁੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਨੂੰ ਹਟਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਦੇ ਅਧਿਕਾਰੀ ਨੇ ਕਿਹਾ, ‘‘ਹਾਂ, ਸਾਡੇ ਅਪਰਾਧਕ ਜਾਂਚ ਵਿਭਾਗ (ਸੀਆਈਡੀ) ਨੇ ਮੌਜੂਦਾ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਢਾਕਾ ਦੇ ਮੁੱਖ ਮੈਟਰੋਪੌਲੀਟਿਨ ਮੈਜਿਸਟਰੇਟ ਦੀ ਅਦਾਲਤ ’ਚ ਕੇਸ ਦਰਜ ਕੀਤਾ ਹੈ। ਅਦਾਲਤ ਨੇ ਮਾਮਲੇ ਦਾ ਖ਼ੁਦ ਨੋਟਿਸ ਲੈ ਕੇ ਵੀਰਵਾਰ ਨੂੰ ਸੀਆਈਡੀ ਨੂੰ ਜਾਂਚ ਕਰਨ ਲਈ ਕਿਹਾ ਹੈ। ਸੀਆਈਡੀ ਨੇ 19 ਦਸੰਬਰ 2024 ਨੂੰ ਹੋਈ ਇੱਕ ਆਨਲਾਨੀਨ ਮੀਟਿੰਗ ਬਾਰੇ ਜਾਣਕਾਰੀ ਮਿਲਣ ਮਗਰੋਂ ਇਹ ਕੇਸ ਦਰਜ ਕੀਤਾ।