ਭਾਰਤੀ ਟੇਬਲ ਟੈਨਿਸ ਸਟਾਰ ਸ਼ਰਤ ਕਮਲ ਵੱਲੋਂ ਸੰਨਿਆਸ ਦਾ ਐਲਾਨ
ਚੇਨੱਈ-ਭਾਰਤੀ ਟੇਬਲ ਟੈਨਿਸ ਦੇ ਮਹਾਨ ਖਿਡਾਰੀ ਅਚੰਤ ਸ਼ਰਤ ਕਮਲ ਨੇ ਅੱਜ ਐਲਾਨ ਕੀਤਾ ਕਿ ਇਸ ਮਹੀਨੇ ਦੇ ਅੰਤ ਵਿੱਚ ਚੇਨੱਈ ’ਚ ਹੋਣ ਵਾਲਾ ਡਬਲਿਊਟੀਟੀ ਕੰਟੈਂਡਰ ਟੂਰਨਾਮੈਂਟ ਪੇਸ਼ੇਵਰ ਖਿਡਾਰੀ ਵਜੋਂ ਉਸ ਦਾ ਆਖਰੀ ਟੂਰਨਾਮੈਂਟ ਹੋਵੇਗਾ। ਇਹ ਟੂਰਨਾਮੈਂਟ 25 ਤੋਂ 30 ਮਾਰਚ ਤੱਕ ਖੇਡਿਆ ਜਾਵੇਗਾ। ਸ਼ਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸੱਤ ਸੋਨੇ ਦੇ ਤਗ਼ਮੇ ਅਤੇ ਏਸ਼ਿਆਈ ਖੇਡਾਂ ਵਿੱਚ ਦੋ ਕਾਂਸੇ ਦੇ ਤਗ਼ਮੇ ਜਿੱਤੇ ਹਨ। ਉਸ ਨੇ ਪਿਛਲੇ ਸਾਲ ਪੈਰਿਸ ਵਿੱਚ ਆਪਣਾ ਪੰਜਵਾਂ ਅਤੇ ਆਖਰੀ ਓਲੰਪਿਕ ਖੇਡਿਆ ਸੀ।