ਸੇਵਾ ਮੁਕਤ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਵਿੱਚ ਕੈਂਪਸ ਮਨੈਜਰ ਲਾਉਣ ਦੇ ਇਸ਼ਤਿਹਾਰ ਤੇ ਵਿਗਿਆਨਿਕ ਫੈਡਰੇਸ਼ਨ ਨੂੰ ਇਤਰਾਜ਼ : ਗਗਨਦੀਪ ਸਿੰਘ ਭੁੱਲਰ।
ਐਸ ਏ ਐਸ ਨਗਰ,12 ਜੁਲਾਈ( monty singh)ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਗ਼ੈਰ ਵਿਭਾਗੀ ਕਾਰਜਾਂ ਤੋ ਸਕੂਲ ਮੁਖੀਆਂ ਨੂੰ ਭਾਰ ਮੁਕਤ ਕਰਨ ਲਈ ਸਕੂਲ ਕੈਂਪਸ ਮਨੈਜਰਾਂ ਦੀ ਭਰਤੀ ਇਸ਼ਤਿਹਾਰ ਵਿੱਚ ਸਰਕਾਰੀ ਨੌਕਰੀਆਂ ਤੋ ਸੇਵਾ ਮੁਕਤ ਹੋ ਚੁੱਕੇ ਰਾਜ /ਸਥਾਨਕ /ਕੇਂਦਰ ਦੇ ਤੀਜੇ ਦਰਜੇ ਦੇ ਕਰਮਚਾਰੀ ਜੋ 65 ਸਾਲਾਂ ਜਾ ਇਸਤੋਂ ਘੱਟ ਉਮਰ ਨਾਲ ਸੰਬੰਧਿਤ ਹੋਣ ਬਾਰੇ ਜਾਰੀ ਇਸ਼ਤਿਹਾਰ ਦਾ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ ) ਸਖ਼ਤ ਇਤਰਾਜ਼ ਕਰਦੀ ਹੈ।ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ,ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ,ਵਿੱਤ ਸਕੱਤਰ ਗੁਲਜ਼ਾਰ ਖਾਨ,ਸੂਬਾ ਪ੍ਰੈਸ ਸਕੱਤਰ ਕੰਵਲਜੀਤ ਸੰਗੋਵਾਲ,ਸਹਿ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਦੋਦਾ ਨੇ ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਕਿਹਾ ਇਹ ਆਮ ਲੋਕਾਂ ਦੇ ਨਾਂ ਤੇ ਬਣੀ ਸਰਕਾਰ “ਖਾਸ ਲੋਕਾਂ “ਦੀਆਂ ਬਣਾਇਆ ਨੀਤੀਆਂ ਤੇ ਚਲ ਰਹੀ ਹੈ।ਪੰਜਾਬ ਦਾ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਨੂੰ ਜਾ ਰਿਹਾ ਹੈ।ਬੇਰੁਜ਼ਗਾਰਾਂ ਨਾਲ ਸਤਾਏ ਲੋਕ ਟੈਂਕੀਆਂ ਤੇ ਚੜ ਕੇ ਆਪਣਾ ਪੱਕਾ ਰੁਜ਼ਗਾਰ ਮੰਗ ਰਹੇ ਹਨ ।ਪਰ ਪੱਕੇ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਆਈ ਮਾਨ ਸਰਕਾਰ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਨੌਕਰੀ ਮੁਹੱਇਆ ਕਰਵਾ ਕੇ ਪੰਜਾਬ ਵਿੱਚ ਨਵੀਂ ਨੌਕਰੀ ਦੇਣ ਦੀ ਬਜਾਏ ਬੈਰੁਜਗਾਰਾਂ ਨੌਜਵਾਨਾਂ ਲਈ ਅਲੱਗ ਤੋਂ ਕੰਢੇ ਬੀਜ ਰਹੀ ਹੈ।ਵਿਗਿਆਨਿਕ ਫੈਡਰੇਸ਼ਨ ਮੰਗ ਕਰਦੀ ਹੈ ਕਿ ਕੱਚੇ ,ਆਊਟਸੋਰਸਿੰਗ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ਤੇ ਪੱਕਾ ਕੀਤਾ ਜਾਵੇ।ਸੇਵਾ ਮੁਕਤ ਮੁਲਾਜ਼ਮਾਂ ਦੀ ਥਾਂ ਤੇ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰਾਂ ਨੂੰ ਪੱਕਾ ਰੁਜ਼ਗਾਰ ਮੁਹੱਇਆ ਕਰਵਾਇਆ ਜਾਵੇ।ਇਸ ਮੌਕੇ ਨਵਪ੍ਰੀਤ ਬੱਲੀ ,ਭੂਪਿੰਦਰ ਪਾਲ ਕੌਰ,ਬਿੱਕਰ ਸਿੰਘ ਮਾਖਾ,ਸੁਰਿੰਦਰ ਕੰਬੋਜ,ਸੋਮ ਸਿੰਘ,ਪ੍ਰਗਟ ਸਿੰਘ ਜੰਬਰ,ਮਲਕੀਤ ਸਿੰਘ ਐਮ ਐਲ ਟੀ,ਸੁੱਚਾ ਸਿੰਘ ਚਾਹਲ ,ਅਮਨ ਲੰਬੀ ,ਗੁਰਦੀਪ ਸਿੰਘ ਸੰਗਰੂਰ,ਗੁਰਮੀਤ ਸਿੰਘ ਖ਼ਾਲਸਾ,ਕਰਮਦੀਨ,ਮਦਨ ਲਾਲ ਫਾਜਿਲਕਾ ,ਲਖਵਿੰਦਰ ਸਿੰਘ ਲਾਡੀ,ਜਗਮੀਤ ਸਿੰਘ ਹਾਜ਼ਰ ਸਨ।
ਐਨ ਡੀ ਤਿਵਾੜੀ
7973689591