ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ(ਵਿਗਿਆਨਿਕ)ਵੱਲੋਂ ਮੁਲਾਜ਼ਮ ਮੰਗਾਂ ਦੇ ਸੰਬੰਧ ਵਿੱਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਨੁਮਾਇੰਦੇ ਨੂੰ ਮੰਗ ਪੱਤਰ ਦਿੱਤਾ ਗਿਆ।
ਐਸ ਏ ਐਸ ਨਗਰ,12 ਨਵੰਬਰ( ਅਮ੍ਰਿਤਪਾਲ ਸਿੰਘ ਸਫਰੀ)ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ(ਵਿਗਿਆਨਿਕ)ਵੱਲੋਂ 12 ਨਵੰਬਰ ਨੂੰ ਮਾਲਵਾ ਖੇਤਰ ਦੇ ਦੋ ਮੰਤਰੀਆਂ,ਮਾਝਾ ਅਤੇ ਦੁਆਬਾ ਖੇਤਰ ਦੇ ਇੱਕ-ਇੱਕ ਮੰਤਰੀ ਨੂੰ ਮੁਲਾਜ਼ਮ ਮੰਗਾਂ ਦੇ ਸੰਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ।ਇਸ ਕੜੀ ਤਹਿਤ ਦੁਆਬਾ ਖੇਤਰ ਤੋਂ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਹੁਸ਼ਿਆਰਪੁਰ ਵਿਖੇ ਉਹਨਾਂ ਦੀ ਰਹਾਇਸ਼ ਤੇ ਜਥੇਬੰਦੀ ਦੇ ਸੁਬਾ ਜਨਰਲ ਸਕੱਤਰ ਨਰਾਇਣ ਦੱਤ ਤਿਵਾੜੀ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ।ਮੰਤਰੀ ਜੀ ਘਰੇ ਨਾ ਹੋਣ ਤੇ ਮੰਗ ਪੱਤਰ ਤਹਸੀਲਦਾਰ ਵੱਲੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ।ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੀ ਮੌਜੂਦਾ ਭਗਵੰਤ ਸਿੰਘ ਮਾਨ ਸਰਕਾਰ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮੁਲਾਜ਼ਮ ਮੰਗਾਂ ਦੇ ਸੰਬੰਧ ਵਿੱਚ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ।ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਨਹੀਂ ਕੀਤਾ ਜਾ ਰਿਹਾ।ਜਥੇਬੰਦੀ ਦੀ ਮੰਗ ਹੈ ਕਿ ਘੱਟੋ-ਘੱਟ ਤਨਖਾਹ 26000 ਰੁਪਏ ਨਿਸ਼ਚਿਤ ਕੀਤੀ ਜਾਵੇ,01-01-2016 ਨੂੰ ਤਨਖਾਹ ਲਾਗੂ ਕਰਨ ਸਮੇਂ ਸਭ ਮੁਲਾਜ਼ਮਾਂ ਲਈ 2.72 ਦਾ ਗੁਣਾਂਕ ਨਾਲ ਤਨਖਾਹ ਨਿਸ਼ਚਿਤ ਕਰਨੀ,ਤਨਖਾਹ ਕਮਿਸ਼ਨ ਦੇ ਰਹਿੰਦੇ ਹਿੱਸੇ ਦੀ ਰਿਪੋਰਟ ਜਾਰੀ ਕਰਕੇ ਏਸੀਪੀ ਲਾਗੂ ਕਰਨੀ,5% ਕੱਟਿਆ ਪੇਂਡੂ ਭੱਤਾ ਫਿਰ ਤੋਂ ਬਹਾਲ ਕਰਨਾ ਅਤੇ ਬਾਕੀ ਕੱਟੇ ਗਏ ਭੱਤੇ ਫਿਰ ਤੋਂ ਬਹਾਲ ਕਰਨੇ,ਤਨਖਾਹ ਕਮਿਸ਼ਨ ਦਾ ਬਕਾਇਆ ਇੱਕੋ ਕਿਸ਼ਤ ਵਿੱਚ ਨਗਦ ਦੇਣਾ,ਪੈਨਸ਼ਨਰਾਂ ਤੇ ਤਨਖਾਹ ਕਮਿਸ਼ਨ ਦੀ ਸਿਫ਼ਾਰਸ਼ ਅਨੁਸਾਰ 2.59 ਦਾ ਫ਼ਾਰਮੂਲਾ ਲਾਗੂ ਕਰਨਾ,4% 01-01-2022 ਤੋਂ ਰਹਿੰਦਾ ਡੀ.ਏ. ਨਕਦ ਦੇਣਾ ਅਤੇ ਪਹਿਲਾਂ ਦਿੱਤੇ ਡੀ.ਏ.ਦਾ ਬਕਾਇਆ ਨਕਦ ਦੇਣਾ।ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਦੇ ਸਮੂਹ ਠੇਕਾ ਆਧਾਰਿਤ ,ਡੇਲੀਵੇਜ,ਆਊਟਸੋਰਸ,ਇਨਲਿਸਟਮੈਂਟ,ਆਦਿ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਰੈਗੁਲਰ ਕਰਨ ਦੀ ਜਥੇਬੰਦੀ ਮੰਗ ਕਰਦੀ ਹੈ।ਪੰਜਾਬ ਅੰਦਰ ਕੰਮ ਕਰਦੀਆਂ ਆਂਗਨਵਾੜੀ ਵਰਕਰਾਂ/ਹੈਲਪਰਾਂ,ਮਿਡ-ਦੇ-ਮੀਲ ਕੁਕਾਂ,ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਘੱਟੋ-ਘੱਟ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਅਤੇ ਇਹਨਾਂ ਨੂੰ ਸਬੰਧਤ ਵਿਭਾਗਾਂ ਵਿੱਚ ਰੈਗੁਲਰ ਕਰਨ ਦੀ ਜਥੇਬੰਦੀ ਮੰਗ ਕਰਦੀ ਹੈ।ਜਥੇਬੰਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰਨ ਦੀ ਮੰਗ ਕਰਦੀ ਹੈ।ਇਹਨਾਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਡੇਗੀ।ਇਸ ਮੰਗ ਪੱਤਰ ਦੇਣ ਵਾਲੇ ਵਫ਼ਦ ਵਿੱਚ ਜੀਟੀਯੂ ਹੁਸ਼ਿਆਰਪੁਰ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ,,ਯੂਟੀ ਫੈਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਜੋਸ਼ੀ,ਪੈਨਸ਼ਨਰ ਆਗੂ ਅਤੇ ਸਾਬਕਾ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਪਰੇਮ ਰੱਕੜ,ਰਸ਼ਮਿੰਦਰ ਪਾਲ ਸੋਨੂੰ,ਗੁਰਜੀਤ ਸਿੰਘ ਮੋਹਾਲੀ,ਕਮਲ ਕਿਸ਼ੋਰ,ਮਹਿੰਦਰ ਸਿੰਘ ,ਰਘਬੀਰ ਸਿੰਘ,ਜਸਵੰਤ ਸਿੰਘ,ਸ਼ੇਰ ਬਹਾਦਰ ਸਿੰਘ ਮਾਹਿਲਪੁਰ,ਕਮਲਜੀਤ ਸਿੰਘ ਰਾਜਪੁਰ ਭਾਈਆਂ ,ਰੌਸ਼ਨ ਲਾਲ,ਜਸਵੰਤ ਸਿੰਘ,ਰਕੇਸ਼ ਕੁਮਾਰ ਬੰਟੀ,ਰਮਨ ਕੁਮਾਰ ਗੁਪਤਾ,ਸੁਰਮੁਖ ਸਿੰਘ,ਪਰਸ਼ੋਤਮ ਸਿੰਘ ,ਧਰਮਿੰਦਰ ਠਾਕਰੇ,ਅਵਨੀਸ ਕਲਿਆਣ,ਕਮਲ ਕੁਮਾਰ, ਆਦਿ ਸ਼ਾਮਿਲ ਸਨ।
ਜਾਰੀ ਕਰਤਾ
ਐਨ ਡੀ ਤਿਵਾੜੀ
ਸੰਪਰਕ ਨੰਬਰ 7973689591