ਮੀਡੀਆ ਸੁਤੰਤਰ ਦਾ ਚੋਥਾ ਥੰਮ ਮੰਨਿਆ ਜਾਂਦਾ ਹੈ ਇਸਨੂੰ ਧਮਕਾਉਣਾ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਅਨਿਲ ਵਰਮਾ ਸੀਨੀਅਰ ਮੀਤ ਪ੍ਰਧਾਨ ਕ੍ਰਾਂਤੀਕਾਰੀ ਪ੍ਰੈਸ ਕਲੱਬ (ਰਜਿ) ਪੰਜਾਬ…

ਜਲੰਧਰ:- 21 ਅਕਤੂਬਰ 2022 () ਬੀਤੇ ਦਿਨੀਂ ਜੰਡਿਆਲਾ ਗੁਰੂ ਵਿੱਚ ਪੱਤਰਕਾਰ ਜੀਵਨ ਸ਼ਰਮਾ ਨਾਲ ਜੋ ਵਧੀਕੀ ਹੋਈ ਹੈ ਜੋ ਗੁੰਡਿਆਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਪ੍ਰੈੱਸ ਕਲੱਬ( ਰਜਿ) ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਨਿਲ ਵਰਮਾ ਨੇ ਕਿਹਾ ਕੀ ਆਏ ਦਿਨ ਪੱਤਰਕਾਰਾਂ ਤੇ ਹਮਲੇ ਹੋ ਰਹੇ ਹਨ ਤੇ ਸਰਕਾਰ ਅਤੇ ਪ੍ਰਸ਼ਾਸਨ ਚੁੱਪ ਕਰਕੇ ਹੱਥ ਤੇ ਹੱਥ ਰੱਖ ਕੇ ਬੈਠੀ ਹੈ। ਪੱਤਰਕਾਰਾਂ ਨੂੰ ਇਨਸਾਫ ਦਵਾਉਣ ਲਈ ਕ੍ਰਾਂਤੀਕਾਰੀ ਪ੍ਰੈੱਸ ਕਲੱਬ ਰਜਿ ਪੰਜਾਬ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਅਸੀ ਪੱਤਰਕਾਰਾਂ ਤੇ ਹਮਲੇ ਤੇ ਧਮਕੀਆਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਜ਼ਰੂਰਤ ਪੈਣ ਤੇ ਅਸੀਂ ਤਿੱਖਾ ਸੰਘਰਸ਼ ਕਰਾਂਗੇ ਤੇ ਸਰਕਾਰ ਅਤੇ ਪ੍ਰਸ਼ਾਸਨ ਦੇ ਪੁਤਲੇ ਫੂਕਾਂਗੇ। ਪੱਤਰਕਾਰਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਤਾਂ ਆਮ ਜਨਤਾ ਨੂੰ ਇਨਸਾਫ ਕਿ ਮਿਲ ਸਕੇਗਾ । ਅਨਿਲ ਵਰਮਾ ਨੇ ਕਿਹਾ ਕਿ ਜੀਵਨ ਸ਼ਰਮਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਅਤੇ ਅਨਿਲ ਵਰਮਾ ਜੀ ਨੇ ਦਸਿਆ ਕਿ ਪੱਤਰਕਾਰ ਜੀਵਨ ਸ਼ਰਮਾ ਜੀ ਨੂੰ ਪਿੱਛਲੇ ਦਿਨੀਂ ਇਕ ਵਿਅਕਤੀ ਵਲੋਂ ਜਾਣੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਤੇ ਇਹ ਵੀ ਦਸਿਆ ਕਿ ਉਸ ਵਿਅਕਤੀ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀ ਜਿਸਦੀ ਜਾਣਕਾਰੀ ਜੰਡਿਆਲਾ ਗੁਰੂ SHO, DSP ਅਤੇ ਮੋਜੂਦਾ SSP ਜ਼ਿਲ੍ਹਾ ਅੰਮ੍ਰਿਤਸਰ ਨੂੰ ਦਿਤੀ ਗਈ ਹੈ। ਅਗਰ ਪ੍ਰਸ਼ਾਸ਼ਨ ਵਲੋਂ ਪਤਰਕਾਰ ਜੀਵਨ ਸ਼ਰਮਾ ਨੂੰ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਮਜਬੂਰਨ ਸਰਕਾਰ ਪ੍ਰਸ਼ਾਸਨ ਦੇ ਖ਼ਿਲਾਫ਼ ਸੰਘਰਸ਼ ਕਰਨਾ ਪਵੇਗਾ।