ਡੀਪੀਆਈ (ਐਲੀ ਸਿੱਖਿਆ ) ਨਾਲ ਅਧਿਆਪਕ ਮਸਲਿਆਂ ਤੇ ਜੀਟੀਯੂ ਪੰਜਾਬ (ਵਿਗਿਆਨਿਕ ) ਦੀ ਅਹਿਮ ਮੀਟਿੰਗ ।
ਐਸ ਏ ਐਸ ਨਗਰ,30 ਸਤੰਬਰ( ਚਰਨਜੀਤ ਸਿੰਘ)ਗੌਰਮਿੰਟ ਟੀਚਰਜ ਯੂਨੀਅਨ ਪੰਜਾਬ(ਵਿਗਿਆਨਿਕ ) ਦਾ ਵਫ਼ਦ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਦੀ ਅਗਵਾਈ ਵਿੱਚ ਡੀਪੀਆਈ (ਐਲੀਮੈਂਟਰੀ ਸਿੱਖਿਆ ) ਹਰਿੰਦਰ ਕੌਰ ਜੀ ਨੂੰ ਅਧਿਆਪਕਾਂ ਦੇ ਫ਼ੌਰੀ ਮਸਲਿਆਂ ਲਈ ਮਿਲਿਆ।
ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਤੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਜੌਹਲ ਨੇ ਦੱਸਿਆ ਕਿ ਬੀਪੀਈਓ ਦੀ ਤਰੱਕੀਆਂ ਵਿੱਚ ਡੀਬਾਰ ਹੋਣ ਕਾਰਣ ਖਾਲੀ ਰਹਿ ਗਈਆਂ ਅਸਾਮੀਆਂ ‘ਤੇ ਬੀਪੀਈਓਜ਼ ਦੀ ਪਦਉਨਤੀ ਜਲਦੀ ਕੀਤੀ ਜਾਵੇ।ਅਧਿਆਪਕਾਂ ਦੀਆ ਬਦਲੀਆਂ ਦਾ ਈ -ਪੋਰਟਲ ਖੋਲਣ ਤੋਂ ਪਹਿਲਾਂ ਬਦਲੀਆਂ ਕੈਂਸਲ/ਰੱਦ ਕਰਵਾਉਣ ਵਾਲਾ ਪੋਰਟਲ ਖੋਲਿਆ ਜਾਵੇ ਤਾਂ ਜੋ ਅਧਿਆਪਕਾਂ ਨੂੰ ਖਾਲੀ ਸਕੂਲਾਂ ਵਿੱਚ ਬਦਲੀ ਕਰਵਾਉਣ ਸਮੇਂ ਸਮੱਸਿਆਵਾਂ ਨਾ ਆਵੇ। ਸਾਰੇ ਜਿਲਿਆਂ ਵਿੱਚ ਹੈੱਡ ਟੀਚਰ/ਸੈਂਟਰ ਹੈੱਡ ਟੀਚਰ ਅਤੇ ਪ੍ਰਾਇਮਰੀ ਤੋਂ ਮਾਸਟਰ ਕੇਡਰ ਦੀਆ ਤਰੱਕੀਆਂ ਛੇਤੀ ਕੀਤੀਆਂ ਜਾਣ ਅਤੇ ਅਦਾਲਤ ਵਿੱਚ ਚਲ ਰਹੇ ਪੈਡਿੰਗ ਕੇਸਾਂ ਕਾਰਣ ਰੋਕੀਆਂ ਨਾ ਜਾਣ, ਅਦਾਲਤੀ ਕੇਸਾਂ ਦਾ ਫੈਸਲਾ ਬਾਅਦ ਵਿੱਚ ਇਹਨਾਂ ‘ਤੇ ਲਾਗੂ ਕਰ ਦਿੱਤਾ ਜਾਵੇ। ਬੀਪੀਈਓਜ਼ ਦੀਆ ਤਰੱਕੀਆਂ ਸੀਐਚਟੀ ਦੀ ਜਿਲ੍ਹਾ ਪੱਧਰੀ ਸੀਨੀਆਰਤਾ ਨੂੰ ਮੁੱਖ ਰੱਖ ਕੇ ਕੀਤੀਆਂ ਜਾਣ।
ਇਕ ਲੱਖ ਤੋਂ ਘੱਟ ਅਦਾਇਗੀ ਅਤੇ ਮਿਡ ਡੇ ਮੀਲ ਦੀ ਸਮੁੱਚੀ ਸਕੀਮ ਨੂੰ ਪੀ.ਐਫ.ਐਮ.ਐਸ. ਦੇ ਘੇਰੇ ਵਿੱਚੋਂ ਬਾਹਰ ਕੀਤਾ ਜਾਵੇ। ਕੁਕਿੰਗ ਕਾਸਟ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਮਿਡ ਡੇ ਮੀਲ ਦਾ ਕਾਰਜ ਸੁਚਾਰੂ ਰੂਪ ਵਿੱਚ ਸਹੀ ਤਰਤੀਬ ਨਾ ਚਲ ਸਕੇ। ਕੁਕਿੰਗ ਕਾਸਟ ਦੀ ਰਾਸ਼ੀ ਵਧਾਈ ਜਾਵੇ ਕਿਉਂ ਕਿ ਵੱਧਦੀ ਮਹਿੰਗਾਈ ਕਾਰਨ ਮਿਡ ਡੇ ਮੀਲ ਅਧਿਆਪਕ ਆਪਣੇ ਪੱਲਿਓਂ ਚਲਾ ਰਹੇ ਹਨ । ਮਿਡ ਡੇ ਮੀਲ ਵਰਕਰਾਂ ਦੀ ਰੁਕੀ ਤਨਖਾਹਾਂ ਤੁਰੰਤ ਜਾਰੀ ਕਰਨ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਬੱਚਿਆਂ ਦੀ ਗਿਣਤੀ ਘਟਣ ‘ਤੇ ਛਾਂਟੀ ਕਰਨ ਵਾਲਾ ਪੱਤਰ ਵਾਪਸ ਲਿਆ ਜਾਵੇ। ਪਰਸੋਨਲ ਵਿਭਾਗ ਪੰਜਾਬ ਵੱਲੋਂ ਅਚਨਚੇਤ ਛੁੱਟੀਆਂ ਅਤੇ ਹੋਰ ਛੁੱਟੀਆਂ ਨੂੰ ਆਈ.ਐਚ.ਆਰ.ਐਮ.ਐਸ. ਪੋਰਟਲ ਤੇ ਅਪਲਾਈ ਕਰਨ ਵਾਲਾ 09 ਜੂਨ 2022 ਵਾਲਾ ਪੱਤਰ ਰੱਦ ਕੀਤਾ ਜਾਵੇ ਤਾਂ ਜੋ ਛੁੱਟੀ ਲੈਣ ਸਮੇਂ ਮੁਲਾਜ਼ਮਾਂ ਨੂੰ ਬਿਨ੍ਹਾਂ ਵਜ੍ਹਾ ਖੱਜਲ ਖੁਆਰੀ ਦਾ ਸ਼ਿਕਾਰ ਨਾ ਹੋਣਾ ਪਵੇ। ਤਰੱਕੀ ਲੈ ਚੁੱਕੇ ਅਧਿਆਪਕਾਂ ਤੇ ਲਾਈ ਹੋਈ ਵਿਭਾਗੀ ਟੈਸਟ ਦੀ ਸ਼ਰਤ ਬਿਲਕੁਲ ਖਤਮ ਕੀਤੀ ਜਾਵੇ।
45 ਸਾਲਾਂ ਤੋ ਵੱਧ ਉਮਰ ਵਾਲੇ ਅਧਿਆਪਕਾਂ ਨੂੰ ਵੀ ਸਿੱਧੀ ਭਰਤੀ ਲਈ ਯੋਗ ਮੰਨਿਆ ਜਾਵੇ।
ਬੇਲੋੜੀ ਡਾਕ ਅਤੇ ਬੇਲੋੜੇ ਗੁੂਗਲ਼ ਪਰਫਾਰਮੇ ਬੰਦ ਕੀਤੇ ਜਾਣ। ਅੰਗਹੀਣ ਅਧਿਆਪਕਾਂ ਦੀ ਐਚ ਟੀ/ਸੀਐਸਟੀ ਦੀਆਂ ਤਰੱਕੀਆਂ ਰੋਸਟਰ ਪੁਆਇੰਟ ਮੁਤਾਬਿਕ ਕੀਤੇ ਜਾਣ ਅਤੇ ਹੈਡੀਕੈਪਡ ਕੋਟੇ ਦਾ ਬਣਦਾ ਬੈਕਲਾਗ 06 ਮਾਰਚ 2011 ਤੋ ਪੂਰਾ ਕੀਤਾ ਜਾਵੇ। ਵਿੱਦਿਅਕ ਮੁਕਾਬਲਿਆਂ ਦਾ ਕੈਲੰਡਰ ਠੀਕ ਕੀਤਾ ਜਾਵੇ ਕਿਉਂਕਿ ਸਾਰਾ ਸਾਲ ਚੱਲਣ ਵਾਲੇ ਵਿੱਦਿਅਕ ਮੁਕਾਬਲੇ ਸਿਲੇਬਸ ਦੀ ਖੜੋਤ ਦਾ ਕਾਰਣ ਬਣਦੇ ਹਨ। ਖੇਡ ਮੁਕਾਬਲੇ ਵੀ ਅਕਤੂਬਰ ਤੋਂ ਸੁਰੂ ਕੀਤੇ ਜਾਣ । ਪ੍ਰਾਇਮਰੀ ਵਿੰਗ ਵਿੱਚ ਨਵੀਆਂ ਖੇਡਾਂ ਸੁਰੂ ਹੋਣ ਕਾਰਣ ਖ਼ਰਚੇ ਵਧੇ ਹਨ ਤੇ ਅਧਿਆਪਕ ਆਪਣੇ ਪੱਲਿਉਂ ਪੈਸੇ ਖਰਚ ਕੇ ਸੈਂਟਰ /ਬਲਾਕ ਪੱਧਰੀ ਖੇਡਾਂ ਕਰਵਾ ਰਹੇ ਹਨ। ਇਸ ਲਈ ਲੌੜੀਂਦੇ ਫੰਡ ਜਾਰੀ ਕੀਤੇ ਜਾਣ।
ਸੰਗੀਤ ਅਧਿਆਪਕਾਂ ਦਾ ਡਾਟਾ ਬਦਲੀਆਂ ਸਮੇਂ ਈ ਪੋਰਟਲ ‘ਤੇ ਨਹੀਂ ਬੋਲਦਾ
ਇਸ ਦੀ ਦਰੁਸਤੀ ਕੀਤੀ ਜਾਵੇ ਅਤੇ ਇਹਨਾਂ ਅਧਿਆਪਕਾਂ ਨੂੰ ਸੀ.ਐਡ .ਵੀ. ਕਾਡਰ ਦੇ ਬਰਾਬਰ ਗਰੇਡ ਦਿੱਤਾ ਜਾਵੇ।ਡੀਪੀਆਈ ਵੱਲੋਂ ਇਹਨਾਂ ਮੰਗਾ ਸੰਬੰਧੀ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ।ਡੀਬਾਰ ਰਾਹੀ ਖਾਲੀ ਬੀਪੀਈਓ ਦੀ ਅਸਾਮੀਆਂ ਲਈ ਫਾਇਲ ਸਿੱਖਿਆ ਸਕੱਤਰ ਨੂੰ ਪ੍ਰਵਾਨਗੀ ਲਈ ਭੇਜ ਦਿੱਤੀ ਗਈ ਹੈ ਤੇ ਜਲਦ ਹੀ ਪਰਮੋਸ਼ਨ ਕਰ ਦਿੱਤੀ ਜਾਵੇਗੀ।ਐਚਟੀ/ਸੀਐਚਟੀ ਦੀ ਪਰਮੋਸ਼ਨਾਂ ਲਈ ਜਿਲਾ ਸਿੱਖਿਆ ਅਫਸਰਾ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ।ਮਿਡ ਡੇ ਮਿਲ ਦੀ ਰਕਮ ਭੇਜ ਦਿੱਤੀ ਗਈ ਹੈ ਤੇ ਮਿਡ ਡੇ ਮਿਲ ਵਰਕਰਾਂ ਦਾ ਛਾਂਟੀ ਵਾਲਾ ਪੱਤਰ ਵਾਪਸ ਲੈਣ ਦਾ ਭਰੋਸਾ ਦਿੱਤਾ । ਇਸ ਮੌਕੇ ਰਘਬੀਰਪਾਲ ਸਿੰਘ ਬੱਲ, ਸਤਿੰਦਰ ਸਿੰਘ ਥਿੰਦ ,
ਇੰਦਰਜੀਤ ਸਿੰਗਲਾ, ਇਤਬਾਰ ਸਿੰਘ, ਰਾਜਮਿੰਦਰਪਾਲ ਸਿੰਘ, ਕੇਵਲ ਸਿੰਘ ਰਾਜੀਵ ਕੁਮਾਰ, ਭਾਰਤ ਭੂਸ਼ਨ, ਅਸ਼ਵਨੀ ਕੁਮਾਰ, ਸੰਦੀਪ ਕੰਬੋਜ, ਕਮਲ ਕੁਮਾਰ ਹਾਜ਼ਰ ਸਨ
ਐਨ ਡੀ ਤਿਵਾੜੀ
ਸੂਬਾ ਪ੍ਰੈਸ ਸਕੱਤਰ
ਸੰਪਰਕ ਨੰਬਰ 7973689591