* ਕਰਤਾਰਪੁਰ ਵਿਖੇ ਬਗੀਚੀ ਦੇ ਨਜ਼ਦੀਕ ਕੱਟੀ ਗਈ ਨਜਾਇਜ਼ ਕਲੋਨੀ ਦੇ ਵਾਸੀ ਕਲੋਨਾਈਜ਼ਰ ਤੋਂ ਹੋਏ ਦੁਖੀ *

ਜਲੰਧਰ ( ਮੋਂਟੀ ਸਿੰਘ ) -ਕਰਤਾਰਪੁਰ ਵਿਖੇ ਚਿੰਤਪੂਰਨੀ ਮੰਦਰ ਦੇ ਨਜ਼ਦੀਕ ਬਗੀਚੀ ਵਿਖੇ ਕੀਤੀ ਗਈ ਨਜਾਇਜ਼ ਕਲੋਨੀ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ । ਲੋਕਾਂ ਦਾ ਕਹਿਣਾ ਹੈ ਕਿ ਕਲੋਨਾਈਜ਼ਰ ਸਾਨੂੰ ਪਲਾਟਾਂ ਦੀ ਐਨਓਸੀ ਨਹੀ ਲੈ ਕੇ ਦੇ ਰਿਹਾ ਅਤੇ ਲਗਾਤਾਰ ਟਾਲਮਟੋਲ ਕੀਤਾ ਜਾ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਜਲੰਧਰ ਦੇ ਐਸਐਸਪੀ ਨੂੰ ਮਿਲ ਕੇ ਕਲੋਨਾਈਜ਼ਰ ਖਿਲਾਫ ਸ਼ਿਕਾਇਤ ਦਰਜ ਕਰਾਉਣਗੇ । ਇਸੇ ਸੰਬੰਧ ਵਿੱਚ ਨਾਮ ਛਾਪਣ ਦੀ ਸੂਰਤ ਵਿੱਚ ਕਰਤਾਰਪੁਰ ਦੇ ਕੁਝ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਚਿੰਤਪੁਰਨੀ ਮੰਦਿਰ ਦੇ ਨਜ਼ਦੀਕ ਕੋਲੋਨਾਈਜ਼ਰ ਦੇ ਕੋਲੋਂ ਪਲਾਟ ਖਰੀਦੇ ਸਨ , ਕਲੋਨਾਈਜ਼ਰ ਨੇ ਉਸ ਸਮੇਂ ਸਾਨੂੰ ਇਹ ਕਹਿ ਕੇ ਪਲਾਟ ਵੇਚੇ ਸਨ ਕੇ ਮੇਰੀ ਕਲੋਨੀ ਪੁੱਡਾ ਕੋਲੋ ਪਾਸ ਹੈ ਮੈਂ ਤੁਹਾਨੂੰ ਪਲਾਟਾਂ ਦੀ ਐਨਓਸੀ ਲੈ ਕੇ ਦੇਵੇਗਾ , ਕਈ ਵਾਰ ਕੋਲੋਨਾਈਜ਼ਰ ਨੂੰ ਰਹਿਣ ਦੇ ਬਾਵਜੂਦ ਵੀ ਸਾਨੂੰ ਪਲਾਟਾਂ ਦੀ n.o.c. ਨਹੀਂ ਲੈ ਕੇ ਦਿੱਤੀ ਗਈ । ਹੁਣ ਅਸੀਂ ਕਲੋਨਾਈਜ਼ਰ ਦੇ ਲਾਰਿਆਂ ਤੋਂ ਅੱਕ ਚੁੱਕੇ ਹਾਂ । ਠਗੇ ਗਏ ਲੋਕਾਂ ਨੇ ਕਿਹਾ ਕਿ ਹੈ ਹੁਣ ਅਸੀਂ ਕੁਝ ਦਿਨਾਂ ਵਿਚ ਹੀ ਜਲੰਧਰ ਦੇ ਐਸਐਸਪੀ ਨੂੰ ਮਿਲ ਕਿ ਧੋਖੇਬਾਜ਼ ਕਲੋਨਾਈਜ਼ਰ ਖਿਲਾਫ ਸ਼ਿਕਾਇਤ ਦਰਜ ਕਰਵਾਵਾਗੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ । ਇੱਥੇ ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਨਜਾਇਜ਼ ਕਲੋਨੀ ਕੱਟਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਦੂਜੇ ਪਾਸੇ ਨਜਾਇਜ਼ ਕਲੋਨਾਈਜ਼ਰ ਧੜਾਧੜ ਕਲੋਨੀਆਂ ਕੱਟ ਰਹੇ ਹਨ ਪਰ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਅਤੇ ਧੋਖੇਬਾਜ਼ ਕੋਲੋਨਾਈਜ਼ਰ ਮੌਜਾਂ ਲੁੱਟ ਰਹੇ ਹਨ ।