*ਸਰਕਾਰੀ ਜੂਨੀਅਰ ਮਾਡਲ ਸਕੂਲ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦਾ ਲਗਾਇਆ ਮੇਲਾ*

ਜਲੰਧਰ, 8 ਸਤੰਬਰ ( ਚਰਨਜੀਤ ਸਿੰਘ ) ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਨੂੰ ਰੋਮਾਂਚਕ ਅਤੇ ਆਸਾਨ ਬਣਾਉਣ ਦੇ ਮੰਤਵ ਨਾਲ ਅੱਜ ਸਰਕਾਰੀ ਸਹਿ-ਸਿੱਖਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦਾ ਮੇਲਾ ਲਗਾਇਆ ਗਿਆ। ਪ੍ਰਿੰਸੀਪਲ ਮਨਿੰਦਰ ਕੌਰ ਦੀ ਅਗਵਾਈ ਹੇਠ ਲਗਾਏ ਗਏ ਇਸ ਮੇਲੇ ਵਿੱਚ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਵੱਲੋਂ ਵਿਸ਼ਿਆਂ ਨਾਲ ਸਬੰਧਤ ਮਾਡਲ ਅਤੇ ਚਾਰਟ ਬਣਾਏ ਗਏ ਅਤੇ ਉਨ੍ਹਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਸਕੂਲ ਵਿਚ ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਬਣਾਏ ਚਾਰਟ ਅਤੇ ਮਾਡਲ ਦੀ ਤਾਰੀਫ਼ ਕੀਤੀ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਕਈ ਵਿਦਿਆਰਥੀਆਂ ਵੱਲੋਂ ਸਮਾਜਿਕ ਸਿੱਖਿਆ ਵਿੱਚ ਨੁੱਕੜ ਨਾਟਕ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਟੰਗ ਟਵਿਸਟਰ, ਸਟੋਰੀ ਟੈਲਿੰਗ ਅਤੇ ਵਰਡ ਅੰਤਾਕਸ਼ਰੀ ਆਕਰਸ਼ਣ ਦਾ ਮੁੱਖ ਕੇਂਦਰ ਰਹੇ। ਇਸ ਮੌਕੇ ਪ੍ਰਿੰਸੀਪਲ ਦਿਨੇਸ਼ ਵਰਮਾ, ਅੰਮ੍ਰਿਤਪਾਲ ਕੌਰ, ਜਯੋਤੀ, ਕਮਲਜੀਤ ਕੌਰ, ਸੁਪਰੀਤ ਕੌਰ, ਨਰਿੰਦਰ ਭਗਤ, ਮਮਤਾ, ਮੋਨਿਕਾ, ਮੀਨਾਕਸ਼ੀ, ਇੰਦਰਜੀਤ ਸਿੰਘ, ਨਿਸਚਲ ਕੁਮਾਰੀ, ਰਚਨਾ ਗੁਲਾਟੀ ਅਤੇ ਸਕੂਲ ਦੇ ਬਾਕੀ ਅਧਿਆਪਕ ਮੌਜੂਦ ਸਨ।