ਸਿਖਿਆ ਵਿਭਾਗ ਪੰਜਾਬ ਵੱਲੋਂ ਕੰਪਿਊਟਰ ਟ੍ਰੇਨਿੰਗ ਦੇ ਨਾਮ ‘ਤੇ ਪ੍ਰਾਇਮਰੀ ਅਧਿਆਪਕਾਂ ਨਾਲ ਕੋਝਾ ਮਜਾਕ- ਜੀਟੀਯੂ (ਵਿਗਿਆਨਿਕ) ਪੰਜਾਬ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ )ਨੇ ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਤੇ ਦੋਸ਼ ਲਾਇਆ ਹੈ ਕਿ ਉਹ ਪ੍ਰਾਇਮਰੀ ਅਧਿਆਪਕਾਂ ਦੀ ਇੱਕ ਰੋਜ਼ਾ ਕੰਪਿਊਟਰ ਟ੍ਰੇਨਿੰਗ ਕਰਵਾ ਰਿਹਾ ਹੈ ਜਿਸ ਵਿਚ ਅਧਿਆਪਕਾਂ ਨੂੰ ਕੰਪਿਊਟਰ ਟ੍ਰੇਨਿੰਗ ਦੇ ਨਾਮ ‘ ਤੇ ਸਿਰਫ ਥਿਊਰੀ ਪੜ੍ਹਾ ਕੇ ਬਿਨ੍ਹਾਂ ਪ੍ਰੈਕਟੀਕਲ ਕਰਵਾਏ ਉਨ੍ਹਾਂ ਨੂੰ ਕੰਪਿਊਟਰ ਦੇ ਟਰੇੰਡ ਅਧਿਆਪਕ ਮੰਨ ਕੇ ਸਾਰਾ ਕੰਮ ਆਨ ਲਾਈਨ ਕਰਵਾਉਣ ਦੀ ਕੌਸ਼ਿਸ ਕਰ ਰਿਹਾ ਹੈ।। ਇਹ ਟ੍ਰੇਨਿੰਗ ਪ੍ਰਾਇਮਰੀ ਅਧਿਆਪਕਾਂ ਨਾਲ ਕੋਝਾ ਮਜਾਕ ਹੈ। ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ) ਪੰਜਾਬ ਦੇ ਸੀਨੀਅਰ ਆਗੂ ਹਰਜੀਤ ਬਸੋਤਾ,ਸੁਰਿੰਦਰ ਕੰਬੋਜ ,ਨਵਪ੍ਰੀਤ ਬੱਲੀ, ਕੰਵਲਜੀਤ ਸੰਗੋਵਾਲ, ਐਨ ਡੀ ਤਿਵਾੜੀ, ਪ੍ਰਗਟ ਸਿੰਘ ਜੰਬਰ,ਜਗਦੀਪ ਸਿੰਘ ਜੌਹਲ, ਰਘਬੀਰ ਸਿੰਘ ਬੱਲ, ਅਸ਼ਵਨੀ ਕੁਮਾਰ, ਜਤਿੰਦਰ ਸਿੰਘ ਸੋਨੀ ਸੋਮ ਸਿੰਘ, ਸੁੱਚਾ ਸਿੰਘ, ਜੰਗਬਹਾਦਰ ਸਿੰਘ, ਦਲਜੀਤ ਸਿੰਘ, ਵਰਿੰਦਪਾਲ ਸਿੰਘ, ਪ੍ਰੇਮ ਕੁਮਾਰ, ਜਰਨੈਲ ਜੰਡਾਲੀ, ਸੁਰਿੰਦਰ ਕੰਬੋਜ, ਜਗਤਾਰ ਸਿੰਘ, ਬਿਕਰਮਜੀਤ ਸਿੰਘ, ਪਰਮਿੰਦਰਪਾਲ (ਫਗਵਾੜਾ), ਭਾਰਤ ਭੂਸ਼ਨ ਲਾਡਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਇਮਰੀ ਸਕੂਲਾਂ ਨੂੰ ਕੰਪਿਊਟਰ ਅਧਿਆਪਕ /ਡਾਟਾ ਅਪਰੇਟਰ ਦੀ ਪੋਸਟ ਦਿੱਤੀ ਜਾਵੇ । ਪ੍ਰਾਇਮਰੀ ਅਧਿਆਪਕਾਂ ਨੂੰ ਕੰਪਿਊਟਰ ‘ਤੇ ਆਨ ਲਾਈਨ ਕੰਮ ਵਜੀਫੇ, ਗਰਾਂਟ ਖਰਚ ਕਰਨੀ, ਗੂਗਲ ਫਾਰਮ ਭਰਨੇ,

ਮਿੱਡ ਡੇ ਮੀਲ ਪੈਸੇ ਬੱਚਿਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨੇ, ਸਾਰੀਆਂ ਐੱਸਐੱਮਸੀ ਦੀਆਂ ਗਰਾਂਟ ਨੂੰ ਵੈਂਡਰ ਬਣਾ ਕੇ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਰੁਪਏ ਟਰਾਂਸਫਰ ਕਰਨੇ, ਈ ਪੰਜਾਬ ਤੇ ਬੱਚਿਆਂ ਦਾ ਡਾਟਾ / ਕਿਤਾਬਾਂ ਅਪਲੋਡ ਕਰਨੇ ਆਦਿ ਹੋਰ ਬਹੁਤ ਸਾਰੇ ਕੰਮ ਆਨ-ਲਾਈਨ ਕਰਨੇ ਪੈ ਰਹੇ ਹਨ

ਜਦਕਿ ਪ੍ਰਾਇਮਰੀ ਸਕੂਲਾਂ ਵਿੱਚ ਸਿਰਫ਼ ਕੰਪਿਊਟਰ ਦਿੱਤੇ ਹਨ, ਪ੍ਰਾਇਮਰੀ ਸਕੂਲਾਂ ਵਿੱਚ ਇੰਟਰਨੈੱਟ ਦੀ ਸਹੂਲਤ ਵੀ ਨਹੀਂ ਹੈ ।

ਅਧਿਆਪਕ ਆਪਣੇ ਮੋਬਾਈਲ ਫੋਨਾਂ ਰਾਹੀਂ ਕੰਪਿਊਟਰਾਂ ਨੂੰ ਇੰਟਰਨੈੱਟ ਦੇ ਕੇ ਸਾਰਾ ਆਨਲਾਈਨ ਕੰਮ ਕਰਦੇ ਹਨ, ਜਿਸ ਕਰਕੇ ਅਧਿਆਪਕਾਂ ਦਾ ਬਹੁਤ ਸਾਰਾ ਸਮਾਂ ਖ਼ਰਾਬ ਹੁੰਦਾ ਹੈ ਅਤੇ ਬੱਚਿਆਂ ਦੀ ਪੜਾਈ ‘ਤੇ ਬੁਰਾ ਅਸਰ ਪੈ ਰਿਹਾ ਹੈ। ਸਰਕਾਰ ਸਾਰੇ ਆਨ-ਲਾਈਨ ਕੰਮ ਲਈ ਪ੍ਰਾਇਮਰੀ ਸਕੂਲਾਂ ਵਿੱਚ ਕੰਪਿਊਟਰ ਅਧਿਆਪਕ ਦੀ ਪੋਸਟ ਦੇਵੇ ਅਤੇ ਅਧਿਆਪਕਾਂ ਨੂੰ ਸਿਰਫ਼ ਪੜਾਉਣ ਦਿੱਤਾ ਜਾਵੇ।

ਐਨ ਡੀ ਤਿਵਾੜੀ

ਸੰਪਰਕ ਨੰਬਰ 7973689591