ਜਲੰਧਰ ਸੈਂਟਰਲ ਤੋਂ ਆਪ ਵਿਧਾਇਕ ਰਮਨ ਅਰੋੜਾ ਨੇ ਸੜਕਾਂ ਦੇ ਨਵੀਨੀਕਰਨ ਦਾ ਕੀਤਾ ਉਦਘਾਟਨ। ਆਪ ਨੇਤਾ ਲਗਨਦੀਪ ਸਿੰਘ ਨੇ ਬੰਨ੍ਹੇ ਸਿਫ਼ਤਾਂ ਦੇ ਪੁਲ।

ਅੱਜ ਕਰੋਲ ਬਾਗ ਵਾਰਡ ਨੰਬਰ 7 ਜਲੰਧਰ ਵਿਖੇ ਮੌਜੂਦਾ ਵਿਧਾਇਕ ਰਮਨ ਅਰੋਡ਼ਾ ਨੇ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਜੀਵ ਦੁੱਗਲ, ਲਗਨਦੀਪ ਸਿੰਘ ਅਤੇ ਕੁਲਵੰਤ ਰਾਏ ਮੌਕੇ ਤੇ ਮੌਜੂਦ ਰਹੇ।
ਉਦਘਾਟਨ ਕਰਨ ਉਪਰੰਤ ਵਿਧਾਇਕ ਰਮਨ ਅਰੋੜਾ ਨੇ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਸਾਰਾ ਕੰਮ ਆਪਣੀ ਦੇਖਰੇਖ ਵਿੱਚ ਕਰਵਾਉਣ ਨੂੰ ਕਿਹਾ। ਮੌਜੂਦਾ ਵਿਧਾਇਕ ਰਮਨ ਅਰੋੜਾ ਦੀਆਂ ਤਰੀਫ਼ਾਂ ਦੇ ਪੁਲ ਬੰਨ੍ਹਦੇ ਹੋਏ ਲਗਨਦੀਪ ਸਿੰਘ ਨੇ ਕਿਹਾ ਕਿ ਰਮਨ ਅਰੋੜਾ ਜੀ ਬਹੁਤ ਹੀ ਤੇਜ਼ੀ ਨਾਲ ਹਲਕੇ ਦੇ ਵਿਕਾਸ ਕਾਰਜ ਕਰਵਾ ਰਹੇ ਹਨ। ਹਰ ਕੰਮ ਨੂੰ ਬੜੀ ਦਿਲਚਸਪੀ ਨਾਲ ਕਰਵਾਉਂਦੇ ਹਨ ਅਤੇ ਜਦੋਂ ਤੱਕ ਉਹ ਕੰਮ ਸਿਰੇ ਨਹੀਂ ਚੜ੍ਹਦਾ ਉਸ ਦਾ ਪੂਰਾ ਖਿਆਲ ਰੱਖਦੇ ਹਨ। ਲਗਨਦੀਪ ਸਿੰਘ ਨੇ ਵਿਧਾਇਕ ਦੇ ਬੇਟੇ ਰਾਜਨ ਅਰੋੜਾ ਦਾ ਵੀ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ।

ਇਸ ਮੌਕੇ ਕਰੋਲ ਬਾਗ ਤੋਂ ਰਜਿੰਦਰ ਸਿੰਘ, ਬਚਿੱਤਰ ਸਿੰਘ, ਵਿਜੇ ਕੁਮਾਰ ਕੌਸ਼ਲ, ਲੇਖਪਾਲ ਸਿੰਘ, ਅਮਰਜੀਤ ਸਿੰਘ, ਸੁਨੀਲ ਕੁਮਾਰ, ਗੁਰਮੀਤ ਸਿੰਘ, ਸੁਭਾਸ਼ ਚੰਦਰ, ਮੈਡਮ ਕੁਮਕੁਮ, ਬਿਕਰਮ ਸਿੰਘ, ਅਵਤਾਰ ਭੱਟੀ ਆਦਿ ਸ਼ਾਮਲ ਰਹੇ।

ਆਪ ਹੀ ਲਗਨਦੀਪ ਸਿੰਕੇਤ ਨੇ ਸਿਫ਼ਤਿ-ਸਾਲਾਹ ਪੁਲ