ਲਗਨਦੀਪ ਸਿੰਘ ਅਤੇ ਕੁਲਵੰਤ ਰਾਏ ਨੇ ਜਲੰਧਰ ਦੇ ਵਾਰਡ ਨੰਬਰ 7 ਵਿਚ ਹਲਚਲ ਕੀਤੀ ਤੇਜ਼ ਲਗਾਇਆ ਮੁਫ਼ਤ ਮੈਡੀਕਲ ਕੈਂਪ

ਜਲੰਧਰ ਵਾਰਡ ਨੰਬਰ 7 ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਜੁਝਾਰੂ ਨੇਤਾ ਲਗਨਦੀਪ ਸਿੰਘ ਅਤੇ ਕੁਲਵੰਤ ਰਾਏ ਜੀ ਦੀ ਰਹਿਨੁਮਾਈ ਹੇਠ , ਐਨ . ਆਰ . ਆਈ . ਵੀਰਾਂ ਦੇ ਸਹਿਯੋਗ ਨਾਲ ਇਕ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮੌਜੂਦਾ ਐਮ.ਐਲ.ਏ. ਰਮਨ ਅਰੋੜਾ ਜੀ ਨੇ ਉਚੇਚੇ ਤੌਰ ਤੇ ਪਹੁੰਚ ਕੇ ਇਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਭਵਿੱਖ ਵਿੱਚ ਹੋਰ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਉਤਸ਼ਾਹਿਤ ਕੀਤਾ । 44 ਇਸ ਦੌਰਾਨ ਮੈਡੀਕਲ ਟੀਮ ਦੇ ਮਾਹਰ ਡਾ . ਕਸ਼ਿਤਿਜ ਸ਼ਰਮਾ , ਆਮ ਆਦਮੀ ਪਾਰਟੀ ਦੇ ਵਰਕਰ ਮਨਵਿੰਦਰ ਸਿੰਘ , ਗੁਰਿੰਦਰ ਸਿੰਘ ਬਕਸ਼ੀ , ਵਿਜੇ ਕੁਮਾਰ ਕੌਸ਼ਲ , ਅਵਤਾਰ ਸਿੰਘ , ਹੇਮਾ ਰਾਵਤ , ਕੁਮਕੁਮ , ਹਰਮੇਸ਼ ਕੁਮਾਰ , ਹਨੀ , ਰਾਣਾ ਜੀ , ਹਰਜੀਤ ਸਿੰਘ ਸੰਧੂ , ਤਰਲੋਕ ਸਿੰਘ , ਗੁਰਪ੍ਰੀਤ ਸਿੰਘ ਭੱਲਾ ਆਦਿ ਸ਼ਾਮਲ ਰਹੇ । ਦੱਸਣਯੋਗ ਹੈ ਕਿ ਲਗਨਦੀਪ ਸਿੰਘ ਅਤੇ ਕੁਲਵੰਤ ਰਾਏ 2016 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਪਾਰਟੀ ਵਿੱਚ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਨਿਭਾ ਰਹੇ ਹਨ । 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਡਾ . ਸੰਜੀਵ ਸ਼ਰਮਾ ਲਈ ਬਹੁਤ ਪ੍ਰਚਾਰ ਕੀਤਾ ਉਪਰੰਤ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਮਨ ਅਰੋੜਾ ਜੀ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ । . ਮੌਜੂਦਾ ਸਮੇਂ ਵਿੱਚ ਬਤੌਰ ਵਾਰਡ ਇੰਚਾਰਜ ਇਹ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾ ਰਹੇ ਹਨ । ਪਾਰਟੀ ਪ੍ਰਤੀ ਈਮਾਨਦਾਰੀ ਇਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਬਣਦੀ ਜਾ ਰਹੀ ਹੈ । ਆਮ ਆਦਮੀ ਪਾਰਟੀ ਦੇ ਪੁਰਾਣੇ ਅਤੇ ਸੀਨੀਅਰ ਵਰਕਰ ਹੋਣ ਦੇ ਨਾਤੇ ਇਨ੍ਹਾਂ ਦੀ ਕੌਂਸਲਰ ਟਿਕਟ ਦਾਅਵੇਦਾਰੀ ਹੋਰ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ ।