ਰੁਜ਼ਗਾਰ ਮੰਗਦੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਤੇ ਕੀਤੇ ਲ਼ਾਠੀਚਾਰਜ ਦੀ ਜੀਟੀਯੂ ਪੰਜਾਬ( ਵਿਗਿਆਨਿਕ ) ਵੱਲੋਂ ਸਖ਼ਤ ਨਿਖੇਧੀ।
ਐਸ ਏ ਐਸ ਨਗਰ,08 ਮਈ( ਅਮ੍ਰਿਤਪਾਲ ਸਿੰਘ ਸਫਰੀ)ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ ) ਨੇ ਬਰਨਾਲਾ ਵਿੱਖੇ ਹੱਕ ਮੰਗਦੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਤੇ ਪੰਜਾਬ ਪੁਲਿਸ ਵੱਲੋਂ ਕੀਤੇ ਲ਼ਾਠੀਚਾਰਜ ਦੀ ਘੋਰ ਨਿੰਦਾ ਕੀਤੀ।ਸੂਬਾ ਪ੍ਰਧਾਨ ਹਰਜੀਤ ਬਸੋਤਾ,ਸੁਰਿੰਦਰ ਕੰਬੋਜ,ਨਵਪ੍ਰੀਤ ਬੱਲੀ,ਐਨ ਤਿਵਾੜੀ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਵਲੋਂ ਅੱਜ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘੇਰਾਓ ਕੀਤਾ ਗਿਆ। ਇਸੇ ਦੌਰਾਨ ਬੇਰੁਜ਼ਗਾਰ ਜਦੋਂ ਬੈਰੀਕੇਡ ਤੋੜ ਕੇ ਅੱਗੇ ਵਧੇ ਤਾ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸਿਸ਼ ਕੀਤੀ।
ਅਧਿਆਪਕਾਂ ਦਾ ਰੋਹ ਤੇਜ਼ ਹੁੰਦਾ ਵੇਖ ਕੇ, ਪੁਲਿਸ ਨੇ ਅਧਿਆਪਕਾਂ ਤੇ ਹਲਕਾ ਲਾਠੀਚਾਰਜ ਵੀ ਕੀਤਾ। ਯਾਦ ਰਹੇ ਕਿ ਇਹ ਉਹੀ ਪੀਟੀਆਈ ਬੇਰੁਜ਼ਗਾਰ ਅਧਿਆਪਕ ਹਨ, ਜਿਨ੍ਹਾਂ ਦੇ ਵੱਲੋਂ ਟੈਂਕੀਆਂ ਤੇ ਬੈਠ ਕੇ ਧਰਨੇ ਦਿੱਤੇ ਗਏ ਸਨ ਅਤੇ ਮੀਤ ਹੇਅਰ ਇਨ੍ਹਾਂ ਨਾਲ ਮੁਲਾਕਾਤ ਕਰਨ ਪੁੱਜਿਆ ਸੀ।ਦੱਸ ਦਈਏ ਕਿ, ਪਿਛਲੀ ਸਰਕਾਰ ਵੇਲੇ ਇਨਾਂ ਬੇਰੁਜ਼ਗਾਰ ਅਧਿਆਪਕਾਂ ਨੇ ਮੋਰਚਾ ਖੋਲਿਆ ਸੀ ਅਤੇ ਟੈਂਕੀਆਂ ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਸੀ, ਉਸ ਵੇਲੇ ਮੀਤ ਹੇਅਰ ਬੇਰੁਜ਼ਗਾਰਾਂ ਦੇ ਨਾਲ ਧਰਨੇ ਤੇ ਵੀ ਬੈਠੇ ਸਨ, ਪਰ ਹੁਣ ਉਹੀ ਮੀਤ ਹੇਅਰ ਜਦੋਂ ਸਿੱਖਿਆ ਮੰਤਰੀ ਬਣ ਗਿਆ ਹੈ ਤਾਂ, ਉਹ ਬੇਰੁਜ਼ਗਾਰਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।ਜੀਟੀਯੂ ਪੰਜਾਬ (ਵਿਗਿਆਨਿਕ ) ਪੰਜਾਬ ਸਰਕਾਰ ਤੋ ਮੰਗ ਕਰਦੀ ਹੈ ਕਿ ਲਾਠੀ ਨਾਲ ਗੱਲ ਕਰਨ ਦੀ ਬਜਾਏ ਬੇਰੁਜ਼ਗਾਰ ਅਧਿਆਪਕ ਨਾਲ ਗੱਲ-ਬਾਤ ਕਰਕੇ ਉਨ੍ਹਾਂ ਨੂੰ ਬਣਦਾ ਰੁਜ਼ਗਾਰ ਹੱਕ ਦਿੱਤਾ ਜਾਵੇ।ਇਸ ਮੌਕੇ ਕੰਵਲਜੀਤ ਸੰਗੋਵਾਲ,ਬਿਕਰਮਜੀਤ ਸਿੰਘ ਸ਼ਾਹ,ਜਰਨੈਲ ਸਿੰਘ ਜੰਡਾਲੀ ,ਸੋਮ ਸਿੰਘ ,ਜਤਿੰਦਰ ਸਿੰਘ ਸੋਨੀ,ਸਾਧੂ ਸੰਘ ਜੱਸਲ,ਗੁਰਜੀਤ ਸਿੰਘ ਮੋਹਾਲੀ,ਸੁੱਚਾ ਸਿੰਘ ਚਾਹਲ,ਜਗਦੀਪ ਸਿੰਘ ਜੌਹਲ,ਅਸ਼ਵਨੀ ਸ਼ਰਮਾ,ਰਘਬੀਰ ਬੱਲ,ਅਮਰਜੀਤ ਕੁਮਾਰ,ਕਮਲ ਕੁਮਾਰ,ਧਰਮਿੰਦਰ ਠਾਕਰੇ ਨੇ ਬੇਰੁਜ਼ਗਾਰ ਅਧਿਆਪਕਾ ਦੇ ਹੱਕੀ ਸੰਘਰਸ਼ ਦਾ ਹੱਲ ਕੱਢਣ ਦੀ ਬਜਾਏ ,ਰੋਸ ਮਾਰਚ ਤੇ ਲਾਠੀ-ਚਾਰਜ ਕਰਨ ਦੀ ਡੱਟਵੀ ਨਿਖੇਧੀ ਕੀਤੀ।
ਐਨ ਡੀ ਤਿਵਾੜੀ ,ਸੂਬਾ ਪ੍ਰੈਸ ਸਕੱਤਰ
ਸੰਪਰਕ ਨੰਬਰ 7973689591