ਮਹਿਕਮੇ ਦੀਆਂ ਗਾਈਡਲਾਈਨਜ ਅਤੇ ਸਟਾਫ ਦੀ ਕਮੀ ਕਾਰਣ ਅਪਗਰੇਡ ਕੀਤੇ ਸਕੂਲਾਂ ਵਿੱਚ ਨਹੀਂ ਹੋ ਰਹੇ ਦਾਖਲੇ , ਬੱਚੇ ਜਾ ਰਹੇ ਪਰਾਈਵੇਟ ਸਕੂਲਾਂ ਵਿੱਚ ।

ਨਵੇਂ ਅਪਗਰੇਡ ਸਕੂਲਾਂ ਵਿਚ ਦਾਖਲੇ ਨਹੀ ਕੀਤੇ ਜਾ ਰਹੇ , ਸਟਾਫ ਵੱਲੋ ਗਾਈਡਲਾਈਨਜ ਦੀ ਉਡੀਕ ਕੀਤੀ ਜਾ ਰਹੀ ਹੈ।ਮਹਿਕਮੇ ਵੱਲੋ ਇਹਨਾਂ ਸਕੂਲਾਂ ਨੂੰ ਕੋਈ ਗਾਈਡਲਾਇਨਜ ਜਾਰੀ ਨਹੀਂ ਕੀਤੀ ਗਈ ਤੇ ਨਾਂ ਹੀ ਸਟਾਫ ਭੇਜਿਆ ਗਿਆ ਹੈ।ਇਹਨਾਂ ਸਕੂਲਾਂ ਵਿੱਚ ਪਹਿਲਾਂ ਕੰਮ ਕਰਦੇ ਸਟਾਫ ਦੀਆ ਡਿਊਟੀਆਂ ਬੀ ਐਮ , ਡੀ ਐਮ ਜਾਂ ਕਿਤੇ ਹੋਰ ਸਥਾਨ ਤੇ ਲੱਗਣ ਕਾਰਣ ਲੋਕੀ ਆਪਣੇ ਬੱਚੇ ਸਕੂਲਾਂ ਵਿੱਚ ਦਾਖਲ ਕਰਵਾਉਣ ਤੋ ਹਿਚਕਚਾ ਰਹੇ ਹਨ।ਹੁਣ ਦਾਖਲੇ ਦੇ ਦਿਨ ਹਨ , ਪਰਾਈਵੇਟ ਸਕੂਲ ਵਾਲੇ ਘਰ ਘਰ ਜਾ ਰਹੇ ਹਨ , ਇੱਕ ਵਾਰ ਬੱਚਾ ਕਿਸੇ ਹੋਰ ਸਕੂਲ ਵਿੱਚ ਦਾਖਲ ਹੋ ਗਿਆ ਮੁੜ ਦਾਖਲ ਨਹੀ ਹੋਵੇਗਾ।ਇਹ ਸਕੂਲ ਬੱਚਿਆਂ ਦੀ ਗਿਣਤੀ ਦੀ ਘਾਟ ਕਾਰਣ ਟੁੱਟ ਜਾਣਗੇ । ਕੀ ਸਰਕਾਰ ਪਰਾਈਵੇਟ ਸਕੂਲਾਂ ਦੀ ਲੁਕਵੇਂ ਤਰੀਕੇ ਨਾਲ ਮੱਦਤ ਕਰ ਰਹੀ ਹੈ ? ਜਾਂ ਅਪਗਰੇਡ ਕੀਤੇ ਸਕੂਲਾਂ ਨੂੰ ਤੋੜਨਾ ਚਾਹੁੰਦੀ ਹੈ ? ਸਿਖਿਆ ਮੰਤਰੀ ਨੂੰ ਤੁਰੰਤ ਦਾਖਲ ਦੇ ਕੇ ਗਾਈਡਲਾਈਨਜ਼ ਜਾਰੀ ਕਰਵਾਉਣ ਦੇ ਅਦੇਸ਼ ਦੇਣ ਤੇ ਅਪਗਰੇਡ ਕੀਤੇ ਸਕੂਲਾਂ ਵਿੱਚੋ ਲਗਾਏ ਬੀ ਐਮ , ਡੀ ਐਮ ਤੁਰੰਤ ਵਾਪਿਸ ਭੇਜੇ ਜਾਣ । ਹਰਜੀਤ ਸਿੰਘ ਬਸੋਤਾ ਸੂਬਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ( ਵਿ ) , ਸੁਰਿੰਦਰ ਕੰਬੋਜ ਜਨਰਲ ਸਕੱਤਰ , ਬਿਕਰਮਜੀਤ ਸਿੰਘ , ਨਵਪਰੀਤ ਬੱਲੀ , ਸੋਮ ਸਿੰਘ , ਜਤਿੰਦਰ ਸੋਨੀ , ਪਰਗਟ ਸਿੰਘ ਜੰਬਰ , ਜਰਨੈਲ ਸਿੰਘ ਮਿਠੇਵਾਲ , ਨਰੈਣਦੱਤ ਤਿਵਾੜੀ , ਜਗਦੀਪ ਸਿੰਘ ਜੌਹਲ , Ball Patiala . ਸਾਧੂ ਸਿੰਘ , ਕੰਵਲਜੀਤ ਸੰਗੋਵਾਲ , ਸੱਚਾ ਸਿੰਘ ਚਾਹਲ , ਗੁਰਸੇਵਕ ਸਿੰਘ , ਗੁਰਜੀਤ ਸਿੰਘ , ਧਰਮਿੰਦਰ ਠਾਕਰੇ , ਰਣਜੀਤ ਸਿੰਘ । ਜਾਰੀ ਕਰਤਾ ਹਰਜੀਤ ਸਿੰਘ ਬਸੋਤਾ 9463689408