ਵੀਹ ਮਈ ਦੀ ਦੇਸ਼ ਵਿਆਪੀ ਹੜਤਾਲ ਮੁਲਾਜ਼ਮ ਸੰਘਰਸ਼ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ: ਸੁਭਾਸ਼ ਲਾਂਬਾ
ਐਸ ਏ ਐਸ ਨਗਰ: ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਵੱਲੋਂ 20 ਮਈ ਦੀ ਹੜਤਾਲ ਲਈ ਡੱਟਣ ਦੇ ਆਹਵਾਨ ਨਾਲ ਖਤਮ ਹੋਈ।ਕੌਮੀ ਪ੍ਰਧਾਨ ਸੁਭਾਸ਼ ਲਾਂਬਾ ਨੇ ਕਿਹਾ ਕਿ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਮੋਦੀ ਸਰਕਾਰ ਨੇ ਗਿਰਵੀ ਰੱਖ ਦਿੱਤਾ ਹੈ।ਦੇਸ਼ ਦੇ ਕੁਦਰਤੀ ਸਾਧਨ ਕੌਡੀਆਂ ਦੇ ਭਾਅ ਵਿਚ ਆਪਣੇ ਚਹੇਤਿਆਂ ਨੂੰ ਦਿੱਤੇ ਜਾ ਰਹੇ ਹਨ ਤੇ ਮੁਲਾਜ਼ਮਾਂ/ਮਜ਼ਦੂਰਾਂ ਲਈ ਚਾਰ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ ਤਾਂ ਜੋ ਉਹ ਸੰਗਠਿਤ ਹੋ ਕੇ ਆਪਣੇ ਅਧਿਕਾਰਾਂ ਲਈ ਸੰਘਰਸ਼ ਨਾ ਕਰ ਸਕਣ, ਪੀ ਐਫ ਆਰ ਡੀ ਏ ਬਿੱਲ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਦਰ ਕਿਨਾਰ ਕਰਕੇ ਯੂਨੀਫਾਈਡ ਪੈਨਸ਼ਨ ਸਕੀਮ ਦੀ ਨਵੀਂ ਆਪਸ਼ਨ ਦੇ ਦਿੱਤੀ ਗਈ। ਜਦੋਂ ਕਿ ਅਸੀਂ ਮੰਗ ਕਰਦੇ ਹਾਂ ਕਿ ਇਹਦੇ ਵਿਚ ਓ ਪੀ ਐਸ ਦੀ ਆਪਸਨ ਜੋੜੀ ਜਾਵੇ ਤਾਂ ਜੋ ਮੁਲਾਜ਼ਮ ਆਪਣੀ ਪਸੰਦ ਦੀ ਆਪਸ਼ਨ ਭਰ ਸਕਣ, ਵੀਹ ਮਈ ਦੀ ਹੜਤਾਲ ਲਈ ਨਿਮਨ ਮੰਗਾਂ ਤੇ ਪੂਰਾ ਦੇਸ਼ ਦਾ ਮੁਲਾਜ਼ਮ ਹੜਤਾਲ ਵਿਚ ਸ਼ਾਮਿਲ ਹੋਵੇਗਾ। ਜੋ ਇਸ ਪ੍ਰਕਾਰ ਹਨ…ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਆਊਟਸੋਰਸ, ਡੇਲੀ ਵੇਜ਼ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ।ਰਾਜ ਸਰਕਾਰਾਂ ਵਿਭਾਗਾਂ ਅਤੇ ਸਰਵਜਨਿਕ ਉਪਕਰਨਾਂ ਦੇ ਸਾਰੇ ਖਾਲੀ ਪੋਸਟਾਂ ਭਰੀਆਂ ਜਾਣ।
ਪੇਅ ਕਮਿਸ਼ਨ ਦਾ ਗਠਨ ਕੀਤਾ ਜਾਵੇ ।ਅੱਠਵੇਂ ਪੇਅ ਕਮਿਸ਼ਨ ਦੇ ਲਾਭ ਸੁਨਿਚਤ ਕੀਤੇ ਜਾਣ ,ਹਰ ਪੰਜ ਸਾਲ ਬਾਅਦ ਪੇਅ ਰਵੀਜ਼ਨ ਕੀਤੀ ਜਾਵੇ।
ਮਹਿੰਗਾਈ ਭੱਤੇ ਦੇ ਬਕਾਏ ਅਤੇ ਜ਼ਬਤ ਕੀਤੇ ਡੀ ਏ ਦਾ ਬਕਾਇਆ ਜਾਰੀ ਕੀਤਾ ਜਾਵੇ।
ਮੁਲਾਜ਼ਮਾਂ ਲਈ ਕੈਸਲੇਸ ਬੀਮਾ ਸਕੀਮ ਲਾਗੂ ਕੀਤੀ ਜਾਵੇ, ਜਿਸ ਵਿੱਚ ਸਾਰੇ ਹਸਪਤਾਲਾਂ ਵਿੱਚ ਪੈਨਸ਼ਨਰਜ਼, ਮੁਲਾਜ਼ਮ ਅਤੇ ਕੱਚੇ ਮੁਲਾਜ਼ਮਾਂ ਨੂੰ ਕੈਸਲੇਸ ਇਲਾਜ ਮਿਲੇ, ਨਵੀਂ ਸਿੱਖਿਆ ਨੀਤੀ ਰੱਦ ਕੀਤੀ ਜਾਵੇ, ਸੰਵਿਧਾਨ ਦੇ ਅਨੁਛੇਦ 210,311(2) abc ਨੂੰ ਖਤਮ ਕੀਤਾ ਜਾਵੇ।
ਸੰਵਿਧਾਨ ਦੀ ਰੱਖਿਆ ਕੀਤੀ ਜਾਵੇ ਧਰਮਨਿਰਪੱਖ ਰੂਪ ਨੂੰ ਬਰਕਰਾਰ ਰੱਖਦੇ ਹੋਏ। ਸੰਪਰਦਾਇਕਤਾ ਦੇ ਖਿਲਾਫ ਐਕਸ਼ਨ ਲਏ ਜਾਣ।ਕੇਂਦਰ ਰਾਜ ਸੰਬੰਧਾਂ ਨੂੰ ਮੁੜ ਪਰਿਭਾਸ਼ਿਤ ਕੀਤਾ ਜਾਵੇ। ਰਾਜਾਂ ਦੇ ਅਧਿਕਾਰਾਂ ਨੂੰ ਬਚਾਇਆ ਜਾਵੇ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਵੱਲੋਂ ਗਗਨਦੀਪ ਸਿੰਘ ਭੁੱਲਰ, ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ, ਐਨਈਸੀ ਮੈਂਬਰ ਭੁਪਿੰਦਰਪਾਲ ਕੌਰ ਸਮੇਤ ਵੱਖ ਵੱਖ ਰਾਜਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ।