ਕੁਸ਼ਤੀ: ਕਾਂਸੀ ਲਈ ਚੀਨ ਦੇ ਪਹਿਲਵਾਨ ਨਾਲ ਭਿੜੇਗਾ ਸੁਨੀਲ
ਅਮਾਨ-ਭਾਰਤੀ ਪਹਿਲਵਾਨ ਸੁਨੀਲ ਕੁਮਾਰ ਅੱਜ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਗ੍ਰੀਕੋ-ਰੋਮਨ 87 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਂਸੇ ਦੇ ਤਗ਼ਮੇ ਲਈ ਚੀਨ ਦੇ ਜਿਆਕਸਿਨ ਹੁਆਂਗ ਨਾਲ ਭਿੜੇਗਾ। ਸੁਨੀਲ ਨੇ 2019 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਅੱਜ ਸੈਮੀਫਾਈਨਲ ਵਿੱਚ ਇਰਾਨ ਦੇ ਯਾਸੀਨ ਯਜ਼ਦੀ ਨੇ ਸੁਨੀਲ ਨੂੰ 3-1 ਨਾਲ ਹਰਾ ਕੇ 87 ਕਿਲੋ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਸਾਗਰ ਠਕਰਾਨ ਨੇ 77 ਕਿਲੋ ਵਰਗ ਦੇ ਕੁਆਲੀਫਿਕੇਸ਼ਨ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ ਪਰ ਕੁਆਰਟਰ ਫਾਈਨਲ ਵਿੱਚ ਜੌਰਡਨ ਦੇ ਅਮਰੋ ਸਾਦੇਹ ਹੱਥੋਂ 10-0 ਨਾਲ ਹਾਰ ਗਿਆ।