Global

ਅਮਨ ਤੇ ਸਦਭਾਵਨਾ ਲਈ ਦਲਾਈ ਲਾਮਾ ਨੂੰ ‘ਗੋਲਡ ਮਰਕਰੀ ਐਵਾਰਡ’

ਲੰਡਨ- ਮਾਰਚਗੋਲਡ ਮਰਕਰੀ ਇੰਟਰਨੈਸ਼ਨਲ ਨੇ ਆਪਣਾ ਸਾਲ 2025 ਦਾ ‘ਗੋਲਡ ਮਰਕਰੀ ਐਵਾਰਡ’ 14ਵੇਂ ਦਲਾਈ ਲਾਮਾ ਨੂੰ ਦੇਣ ਦਾ ਐਲਾਨ ਕੀਤਾ ਹੈ। ਦਲਾਈ ਲਾਮਾ ਨੂੰ ਇਹ ਐਵਾਰਡ ਲੋਕਾਂ ਵਿਚਾਲੇ ਅਮਨ, ਦਯਾ ਤੇ ਭਲਾਈ ਦੇ ਸੁਨੇਹੇ ਨੂੰ ਫੈਲਾਉਣ ’ਚ ਨਿਭਾਈ ਭੂਮਿਕਾ ਲਈ ਦਿੱਤਾ ਗਿਆ ਹੈ। ਇਸ ਸਨਮਾਨ ਤੋਂ ਬਾਅਦ ਦਲਾਈ ਲਾਮਾ ਨੇ ਆਲਮੀ ਆਗੂਆਂ ਨੂੰ ਦੁਨੀਆ ’ਚ ਜਾਰੀ ਤਣਾਅ, ਸੰਘਰਸ਼ ਤੇ ਵਾਤਾਵਰਣ ਚੁਣੌਤੀਆਂ ਦਰਮਿਆਨ ਚੰਗੇਰੇ ਭਵਿੱਖ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ, ‘ਸ਼ਾਂਤੀ, ਅਹਿੰਸਾ ਤੇ ਵਾਤਾਵਰਣ ਸੰਭਾਲ ਦਾ ਸੁਨੇਹਾ ਫੈਲਾਉਣ ਲਈ ਗੋਲਡ ਮਰਕਰੀ ਪੁਰਸਕਾਰ ਹਾਸਲ ਕਰਕੇ ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਹ ਸਨਮਾਨ ਸਾਨੂੰ ਸਮਝ, ਗਿਆਨ ਤੇ ਵਾਤਾਵਰਣ ਪ੍ਰਤੀ ਹਮਦਰਦੀ ਨੂੰ ਉਤਸ਼ਾਹਿਤ ਕਰਨ ਦੀ ਸਾਡੀ ਸਮੂਹਿਕ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ।