National

ਪੀਐੱਮ ਮੋਦੀ ਵੱਲੋਂ ਗਲੋਬਲ ਸਾਊਥ ਪੋਰਟ ਲਈ ਭਾਰਤ ਦੇ ਨਵੇਂ ਦ੍ਰਿਸ਼ਟੀਕੋਣ ਦਾ ਐਲਾਨ

ਲੁਈਸ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਗਲੋਬਲ ਸਾਊਥ ਦੇ ਸਮੁੱਚੇ ਵਿਕਾਸ ਲਈ ਇੱਕ ਮਹੱਤਵਪੂਰਨ ਦ੍ਰਿਸ਼ਟੀਕੋਣ ਦਾ ਐਲਾਨ ਕੀਤਾ। ਮੋਦੀ ਨੇ ਕਿਹਾ ਕਿ ਮਹਾਸਾਗਰ ਜਾਂ ਇਸ ਦੇ ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸੰਪੂਰਨ ਤਰੱਕੀ ਹੀ ਵਿਕਾਸ ਅਤੇ ਸੁਰੱਖਿਆ ਲਿਆਵੇਗੀ। ਉਨ੍ਹਾਂ ਕਿਹਾ ਕਿ ਗਲੋਬਲ ਸਾਊਥ ਲਈ ਸਾਡਾ ਵਿਜ਼ਨ ਮਹਾਸਾਗਰ ਦੇ ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸੰਪੂਰਨ ਤਰੱਕੀ ਹੋਵੇਗਾ। ਇੱਕ ਮੀਡੀਆ ਬਿਆਨ ਵਿੱਚ ਸ੍ਰੀ ਮੋਦੀ ਨੇ ਕਿਹਾ ਸਾਡਾ ਵਿਜ਼ਨ ਵਿਕਾਸ ਲਈ ਵਪਾਰ, ਟਿਕਾਊ ਵਿਕਾਸ ਲਈ ਸਮਰੱਥਾ ਨਿਰਮਾਣ ਅਤੇ ਸਾਂਝੇ ਭਵਿੱਖ ਲਈ ਆਪਸੀ ਸੁਰੱਖਿਆ ’ਤੇ ਕੇਂਦਰਿਤ ਹੈ। ਮੋਦੀ ਨੇ ਮੌਰੀਸ਼ਸ ਨੂੰ ਭਾਰਤ ਦਾ ਇੱਕ ਅਹਿਮ ਭਾਈਵਾਲ ਦੱਸਿਆ।