ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ
ਮੁੰਬਈ-ਬੰਬੇ ਸਟਾਕ ਐਕਸਚੇਂਜ (BSE) ਦਾ ਸੂਚਕ ਅੰਕ ਸੈਂਂਸੈਕਸ ਤੇ ਐੱਨਐੱਸਈ (NSE) ਦਾ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ ਡਿੱਗੇ ਹਨ। ਉਧਰ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 1 ਪੈਸੇ ਦੇ ਵਾਧੇ ਨਾਲ 87.30 ਨੂੰ ਪਹੁੰਚ ਗਿਆ।
ਸੈਂਸੈਕਸ 346.23 ਅੰਕ ਜਾਂ 0.47 ਫੀਸਦ ਡਿੱਗ ਕੇ 73,768.94 ਨੂੰ ਪਹੁੰਚ ਗਿਆ ਜਦੋਂਕਿ ਨਿਫਟੀ 124.80 ਨੁਕਤਿਆਂ ਜਾਂ 0.56 ਫੀਸਦ ਦੇ ਨੁਕਸਾਨ ਨਾਲ 22,335.50 ਦੇ ਪੱਧਰ ਉੱਤੇ ਹੈ।
ਸੈਂਸੈਕਸ ਪੈਕ ਵਿਚ ਸ਼ਾਮਲ 30 ਕੰਪਨੀਆਂ ਵਿਚੋਂ ਇੰਡਸਇੰਡ, ਇਨਫੋਸਿਸ, ਮਹਿੰਦਰਾ ਐਂਡ ਮਹਿੰਦਰਾ, ਜ਼ੋਮੈਟੋ, ਬਜਾਜ ਫਿਨਸਰਵ, ਅਲਟਰਾਟੈੱਕ ਸੀਮਿੰਟ, ਟੈੱਕ ਮਹਿੰਦਰਾ, ਅਡਾਨੀ ਪੋਰਟਸ, ਟਾਟਾ ਸਟੀਲ, ਕੋਟਕ ਮਹਿੰਦਰਾ ਬੈਂਕ ਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰਾਂ ਨੂੰ ਸਭ ਤੋਂ ਵੱਧ ਮਾਰ ਪਈ।
ਸਨ ਫਾਰਮਾਸਿਊਟੀਕਲਜ਼, ਆਈਸੀਆਈਸੀਆਈ ਬੈਂਕ, ਨੈਸਲੇ ਇੰਡੀਆ, ਭਾਰਤੀ ਏਅਰਟੈੱਲ, ਐੱਨਟੀਪੀਸੀ ਤੇ ਟਾਈਟਨ ਦੇ ਸ਼ੇਅਰ ਮੁਨਾਫ਼ੇ ਵਿਚ ਰਹੇ