Sports

ਪਿੰਕ ਲੇਡੀਜ਼ ਕੱਪ: ਕੋਰੀਆ ਤੋਂ ਹਾਰੀ ਭਾਰਤੀ ਟੀਮ

ਸ਼ਾਰਜਾਹ-ਭਾਰਤ ਦੀ ਸੀਨੀਅਰ ਮਹਿਲਾ ਟੀਮ ਅੱਜ ਇੱਥੇ ਅਲ ਹਮਰੀਆ ਸਪੋਰਟਸ ਕਲੱਬ ਸਟੇਡੀਅਮ ਵਿੱਚ ਪਿੰਕ ਲੇਡੀਜ਼ ਕੱਪ ਫੁਟਬਾਲ ਟੂਰਨਾਮੈਂਟ ਦੇ ਆਪਣੇ ਫਾਈਨਲ ਮੈਚ ਵਿੱਚ ਕੋਰੀਆ ਤੋਂ 0-3 ਨਾਲ ਹਾਰ ਗਈ। ਫੀਫਾ ਦਰਜਾਬੰਦੀ ਵਿੱਚ 20ਵੇਂ ਸਥਾਨ ’ਤੇ ਕਾਬਜ਼ ਕੋਰਿਆਈ ਟੀਮ ਮੈਚ ਦੇ ਅੱਧ ਤੱਕ 2-0 ਗੋਲਾਂ ਨਾਲ ਅੱਗੇ ਚੱਲ ਰਹੀ ਸੀ। ਕੋਰੀਆ ਵੱਲੋਂ ਚੋਈ ਯੂਜੁੰਗ (ਅੱਠਵੇਂ ਮਿੰਟ) ਅਤੇ ਚੋਈ ਦਾਗਸਿਓਂਗ (27ਵੇਂ ਮਿੰਟ) ਨੇ ਪਹਿਲੇ ਹਾਫ ਵਿੱਚ ਗੋਲ ਕੀਤੇ। ਕੋਰੀਆ ਦੀ ਟੀਮ ਵੱਲੋਂ ਤੀਸਰਾ ਗੋਲ ਮੁਨ ਇਯੂਨਜੂ ਨੇ 81ਵੇਂ ਮਿੰਟ ਵਿੱਚ ਦਾਗ਼ਿਆ। ਮੈਚ ਦੌਰਾਨ ਕੋਰਿਆਈ ਖਿਡਾਰਨਾਂ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੇ ਅਖ਼ੀਰ ਤੱਕ ਭਾਰਤ ਡਿਫੈਂਡਰਾਂ ’ਤੇ ਦਬਾਅ ਬਣਾ ਕੇ ਰੱਖਿਆ। ਭਾਰਤ ਨੇ ਇਸ ਟੂਰਨਾਮੈਂਟ ਵਿੱਚ ਤਿੰਨ ਮੈਚ ਖੇਡੇ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਜਾਰਡਨ ਨੂੰ ਹਰਾਇਆ ਸੀ। ਹਾਲਾਂਕਿ, ਉਸ ਨੂੰ ਬਾਅਦ ਵਿੱਚ ਰੂਸ ਅਤੇ ਕੋਰੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।