featured

ਕ੍ਰਾਂਤੀਕਾਰੀ ਪ੍ਰੈਸ ਕਲੱਬ ਵੱਲੋ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਜਰੂਰੀ ਵਸਤਾਂ ਭੇਜੀਆਂ ਗਈਆਂ…

ਜਲੰਧਰ (ਸੰਕਰ ਰਾਜਾ)- ਕ੍ਰਾਂਤੀਕਾਰੀ ਪ੍ਰੈਸ ਕਲੱਬ ਜਲੰਧਰ ਵੱਲੋ ਖਾਲਸਾ ਨੌਜਵਾਨ ਸੇਵਾ ਸੁਸਾਇਟੀ, ਜਲੰਧਰ ਅਤੇ ਟੀਮ ਸਿੱਖ ਫਾਰ ਇਕੁਐਲਿਟੀ ਫਗਵਾੜਾ ਦੇ ਸਹਿਯੋਗ ਨਾਲ ਪੰਜਾਬ ਦੇ ਹੜ੍ਹ ਪੀੜਿਤ ਪਰਿਵਾਰਾਂ ਦੇ ਮੁੜ ਵਸਾਵੇ ਵਿਚ ਸਹਿਯੋਗ ਕਰਨ ਲਈ ਲੋੜੀਂਦੇ ਜ਼ਰੂਰੀ ਸਮਾਨ ਦੀਆਂ 200 ਕਿੱਟਾਂ ਜਿਨ੍ਹਾਂ ਵਿਚ ਗੱਦੇ, ਮੱਛਰ ਦਾਨੀਆਂ, ਬਲੀਚਿੰਗ ਪਾਉਡਰ, ਸਫਾਈ ਕਰਨ ਵਾਲੀਆਂ ਵਸਤਾਂ, ਟੁੱਥਪੇਸਟ/ਟੁੱਥ ਬਰੱਸ਼, ਐਂਟੀ ਬੈਕਟੀਰੀਅਲ ਸਾਬੁਨ, ਤਰਪਾਲਾਂ, ਕੱਪੜੇ ਧੋਨ ਵਾਲਾ ਸਾਬੁਣ, ਓਡੋਮਾਸ, ਓ. ਆਰ. ਐਸ. ਦੇ ਪੈਕਟ ਸਨ ਉਹ ਸੰਸਥਾਵਾਂ ਦੇ ਸਹਿਯੋਗੀਆਂ ਰਾਹੀਂ ਹੜ੍ਹ ਪੀੜ੍ਹਤਾਂ ਨੂੰ ਵੰਡਣ ਲਈ ਭੇਜੀਆਂ ਗਈਆਂ | ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਸਫਰੀ, ਰੁਪਿੰਦਰ ਸਿੰਘ ਵਾ ਸ਼ੰਕਰ ਰਾਜਾ ਨੇ ਦੱਸਿਆ ਕਿ ਕਲੱਬ ਵੱਲੋ ਪਹਿਲਾਂ ਵੀ ਇਸੇ ਤਰ੍ਹਾਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ ਤੇ ਭਵਿੱਖ ਵਿਚ ਵੀ ਲੋੜਵੰਦਾ ਦੀ ਮਦਦ ਲਈ ਕਲੱਬ ਵਧ ਚੜ੍ਹ ਕੇ ਮਦਦ ਲਈ ਤਿਆਰ ਬਰ ਤਿਆਰ ਹੈ | ਇਸ ਮੌਕੇ ਖਾਲਸਾ ਨੌਜਵਾਨ ਸੇਵਾ ਸੁਸਾਇਟੀ, ਟੀਮ ਸਿੱਖ ਫਾਰ ਇਕਐਲਿਟੀ ਦੇ ਮੈਂਬਰਾਂ ਨੇ ਕਲੱਬ ਦੇ ਮੈਂਬਰ ਪੀ. ਸੀ. ਰਾਓਤ, ਜਗੀਰ ਸਿੰਘ, ਗੌਰਵ ਕਾਂਤ, ਮਨੀਸ਼ ਰਿਹਾਨ, ਆਰ. ਕੇ. ਕੌਲ ਦਾ ਧੰਨਵਾਦ ਕੀਤਾ…