ਵਿਦਿਆਰਥੀ ਅਧਿਆਪਕ ਅਨੁਪਾਤ ਵਧਾ ਕੇ ਈਟੀਟੀ ਅਧਿਆਪਕਾਂ ਦੀਆਂ ਪੋਸਟਾਂ ਨੂੰ ਸਰਪਲਸ ਦਿਖਾਉਣਾ ਮੰਦਭਾਗਾ : ਜੀਟੀਯੂ (ਵਿਗਿਆਨਿਕ)
ਐਸ ਏ ਐਸ ਨਗਰ(Monty singh )ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਸੂਬਾ ਸਕੱਤਰ ਸੁਰਿੰਦਰ ਕੰਬੋਜ, ਸੋਮ ਸਿੰਘ , ਐਨ ਡੀ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ ਉੱਤੋਂ ਚੁੱਪ-ਚੁਪੀਤੇ ਹੀ ਅਧਿਆਪਕ:ਵਿਦਿਆਰਥੀ ਅਨੁਪਾਤ ਵਧਾ ਕੇ ਈਟੀਟੀ ਅਧਿਆਪਕਾਂ ਦੀਆਂ ਪੋਸਟਾਂ ਸਰਪਲਸ ਕੀਤੀਆਂ ਹਨ, ਅਗਰ ਇਸ ਅੰਕੜੇ ਦੇ ਅਨੁਸਾਰ ਅਧਿਆਪਕਾਂ ਨੂੰ ਰੈਸ਼ਨਲਾਈਜ਼ ਕੀਤਾ ਜਾਂਦਾ ਹੈ ਤਾਂ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਬਿਲਕੁਲ ਖੋਖਲੀ ਹੋ ਜਾਵੇਗੀ। ਪੰਜਾਬ ਦੇ ਪ੍ਰਾਇਮਰੀ ਸਕੂਲਾਂ ਅੰਦਰ ਵਿਦਿਆਰਥੀ:ਅਧਿਆਪਕ ਰੇਸ਼ੋ ਵਧਾ ਕੇ ਪੋਸਟਾਂ ਨੂੰ ਸਰਪਲਸ ਦਿਖਾਇਆ ਗਿਆ ਹੈ। ਇਸ ਤਰ੍ਹਾਂ ਪੰਜਾਬ ਦੇ ਸਕੂਲਾਂ ਵਿੱਚੋਂ ਹਜ਼ਾਰਾਂ ਅਸਾਮੀਆਂ ਖਤਮ ਹੋ ਜਾਣਗੀਆਂ । ਪਹਿਲਾਂ ਹੀ ਪੰਜਾਬ ਦੇ ਬਹੁਤ ਪ੍ਰਾਇਮਰੀ ਸਕੂਲ ਅਧਿਆਪਕ ਵਿਹੂਣੇ ਹਨ ਅਤੇ 3500 ਦੇ ਕਰੀਬ ਪ੍ਰਾਇਮਰੀ ਸਕੂਲਾਂ ਵਿੱਚ ਸਿਰਫ਼ ਇੱਕ ਹੀ ਅਧਿਆਪਕ ਰਹਿ ਗਿਆ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਪ੍ਰਾਇਮਰੀ ਸਕੂਲ ਦੀਆਂ 7 ਜਮਾਤਾਂ ਨੂੰ ਇਕੱਲਿਆਂ ਹੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ, ਪਰ ਇਹ ਸਰਕਾਰ ਜੋ ਪੰਜਾਬ ਨੂੰ ਦੇਸ਼ ਦੀ ਸਿੱਖਿਆ ਦਾ ਮੋਹਰੀ ਚਿਹਰਾ ਬਣਾਉਣ ਦੀ ਗੱਲ ਕਰ ਰਹੀ, ਹਜ਼ਾਰਾਂ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੇ ਅਖਬਾਰੀ ਇਸ਼ਤਿਹਾਰ ਜਾਰੀ ਕਰ ਰਹੀ ਪਰ ਅਧਿਆਪਕਾਂ ਦੀ ਘਾਟ ਨਾਲ਼ ਜੂਝ ਰਹੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਨੂੰ ਨਵੇਂ ਅਧਿਆਪਕ ਦੇਣ ਦੀ ਬਜਾਏ ਹੁਣ ਚੁੱਪ-ਚੁਪੀਤੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਾ ਰਹੇ ਪ੍ਰਾਇਮਰੀ ਅਧਿਆਪਕਾਂ ਨੂੰ ਵਿਦਿਆਰਥੀ ਅਧਿਆਪਕ ਰੇਸ਼ੋ ਵਧਾ ਕੇ ਸਰਪਲੱਸ ਦਿਖਾ ਕੇ ਅਧਿਆਪਕ ਭਰਤੀ ਕਰਨ ਤੋਂ ਆਪਣਾ ਖਹਿੜਾ ਛੁਡਾ ਰਹੀ ਹੈ, ਜਿਸਦਾ ਜੀਟੀਯੂ (ਵਿਗਿਆਨਿਕ) ਵਿਰੋਧ ਕਰਦੀ ਹੈ। ਸੂਬਾ ਆਗੂਆਂ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਇਹ ਸਰਕਾਰ ਪ੍ਰਾਇਮਰੀ ਕਾਡਰ ਖਾਤਮ ਕਰਨ ਵੱਲ ਵੱਧ ਰਹੀ ਹੈ । ਜਥੇਬੰਦੀ ਮੰਗ ਕਰਦੀ ਹੈ ਕਿ ਈ ਪੋਰਟਲ ‘ਤੇ ਖਤਮ ਕੀਤੀਆਂ ਅਸਾਮੀਆਂ ਮੁੜ ਸੁਰਜੀਤ ਕੀਤੀਆਂ ਜਾਣ। ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਅਧਿਆਪਕ ਵਿਦਿਆਰਥੀ ਅਨੁਪਾਤ 1:20 ਕੀਤਾ ਜਾਵੇ ਅਤੇ ਹਰੇਕ ਸਕੂਲ ਵਿਚ ਹੈਲਪਰ ਦੀ ਪੋਸਟ ਦਿੱਤੀ ਜਾਵੇ। ਪ੍ਰਾਇਮਰੀ ਜਮਾਤਾਂ ਵਿੱਚ ਜਮਾਤ ਵਾਰ ਅਧਿਆਪਕ ਦਿੱਤੇ ਜਾਣ ਅਤੇ ਹਰੇਕ ਸਕੂਲ ਵਿੱਚ ਹੈੱਡ ਟੀਚਰ ਦੀ ਪੋਸਟ ਦਿੱਤੀ ਜਾਵੇ। ਪ੍ਰਾਇਮਰੀ ਕਾਡਰ ਵਿੱਚ ਹੈੱਡ ਟੀਚਰ ਦੀ ਪੋਸਟ ਨੂੰ ਵੀ ਪ੍ਰਬੰਧਕੀ ਪੋਸਟ ਬਣਾਇਆ ਜਾਵੇ। ਇਸ ਮੌਕੇ ਕੰਵਲਜੀਤ ਸੰਗੋਵਾਲ, ਗੁਰਜੀਤ ਸਿੰਘ, ਬਿਕਰਮਜੀਤ ਸਿੰਘ ਸ਼ਾਹ , ਗੁਰਮੀਤ ਸਿੰਘ ਖਾਲਸਾ, ਪ੍ਰਗਟ ਸਿੰਘ ਜੰਬਰ, ਜਤਿੰਦਰ ਸਿੰਘ ਸੋਨੀ, ਸੁੱਚਾ ਸਿੰਘ ਚਾਹਲ,ਜਗਤਾਰ ਸਿੰਘ ਖਮਾਣੋ ,ਰਣਜੀਤ ਸਿੰਘ ਰਬਾਬੀ, ਰਸ਼ਮਿੰਦਰ ਸੋਨੂੰ, ਰਮਨ ਗੁਪਤਾ, ਮੇਜਰ ਸਿੰਘ, ਰੇਸ਼ਮ ਸਿੰਘ, ਲਾਲ ਚੰਦ , ਧਰਮਿੰਦਰ ਠਾਕਰੇ, ਜਰਨੈਲ ਜੰਡਾਲੀ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਨਵਦੀਪ ਸੁੱਖੀ, ਕਮਲ ਕੁਮਾਰ, ਅਵਨੀਸ਼ ਕੁਮਾਰ ,ਬਲਵਿੰਦਰ ਸਿਂਘ ਕਾਲੜਾ,ਮਦਨਜੀਤ ਆਦਮਪੁਰ,ਅਨੀਸ਼ ਕੁਮਾਰ ਨੇ ਸਿੱਖਿਆ ਮਾਰੂ ਫੈਸਲਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਐਨ ਡੀ ਤਿਵਾੜੀ
7973689591
