ਆਖਰੀ ਉਮੀਦ NGO ਵੱਲੋ ਹੜ ਪੀੜਤਾ ਦੀ ਦਿਨ ਰਾਤ ਸੇਵਾ ਜਾਰੀ .
- ਦੇਰ ਰਾਤ ਤੱਕ ਆਖਰੀ ਉਮੀਦ NGO ਵੱਲੋ ਪ੍ਰਸ਼ਾਸਨ , NDRT ਦੀ ਟੀਮ ਨਾਲ ਮਿਲ ਕੇ ਮਲਸੀਆਂ , ਨਕੋਦਰ ਦੇ ਵੱਖ ਵੱਖ ਪਿੰਡਾਂ ਵਿੱਚ 20 , 25 ਫੁੱਟ ਪਾਣੀ ਅਤੇ ਘਰਾਂ ਦੀਆਂ ਛੱਤਾਂ ਤੇ ਫਸੇ ਹੋਏ ਬੱਚੇ , ਉਹਨਾਂ ਦੇ ਮਾਂ ਪਿਓ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ . ਭਾਰੀ ਬਾਰਿਸ਼ ਕਾਰਨ ਹੋਈ ਤਬਾਹੀ ਦੇ ਮੰਜਰ ਸਾਫ ਦੇਖਣ ਨੂੰ ਨਜ਼ਰ ਆ ਰਹੇ ਹਨ . ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਲੋਕਾਂ ਦੇ ਘਰਾਂ ਵਿੱਚ ਪਿਆ ਸਾਰਾ ਸਾਮਾਨ ਪਾਣੀ ਅਤੇ ਮਿੱਟੀ ਨਾਲ ਤਬਾਹ ਹੋ ਗਿਆ , ਖੇਤੀਬਾੜੀ ਕਰਕੇ ਗੁਜ਼ਾਰਾ ਕਰ ਰਹੇ ਲੋਕ ਭਾਰੀ ਨੁਕਸਾਨ ਵਿੱਚ ਆ ਗਏ ਹਨ ਕਾਮਕਾਜ ਠੱਪ ਹੋ ਗਏ ਹਨ ਖਾਨ ਨੂੰ ਰੋਟੀ ਨਹੀਂ ਹੈ . ਮਜ਼ਬੂਰਨ ਅਪਣੇ ਘਰਾਂ ਨੂੰ ਅਤੇ ਘਰਾਂ ਵਿਚ ਪਏ ਸਮਾਨ ਨੂੰ ਛੱਡ ਕੇ ਲੋਕਾਂ ਨੂੰ ਜਾਣਾ ਪੈ ਰਿਹਾ . ਪ੍ਰਸ਼ਾਸਨ ਵੱਲੋ ਲੋਕਾਂ ਦੇ ਰਹਿਣ ਦਾ ਇੰਤਜ਼ਾਮ ਸਰਕਾਰੀ ਸਕੂਲਾਂ ਵਿੱਚ ਕੀਤਾ ਜਾ ਰਿਹਾ ਹੈ . ਆਖਰੀ ਉਮੀਦ NGO ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਇਸ ਔਖੀ ਘੜੀ ਵਿਚ ਸਮੁੱਚੇ ਸਮਾਜ ਨੂੰ ਇੱਕ ਜੁਟ ਹੋ ਕੇ ਇਹਨਾਂ ਹਲਾਤਾਂ ਨਾਲ ਡੱਟ ਕੇ ਸਾਹਮਣਾ ਕਰਨ ਲਈ ਅਪੀਲ ਕੀਤੀ ਗਈ ਅਤੇ ਮਨੁੱਖਤਾ ਦੀ ਸੇਵਾ ਲਈ ਸਭ ਨੂੰ ਤਣ ਮਨ ਧੰਨ ਨਾਲ ਸਹਿਯੋਗ ਕਰਨ ਕਰਨ ਲਈ ਆਖਿਆ ਗਿਆ .