ਸੰਗਰੂਰ ਵਿਖੇ ਹੱਕ ਮੰਗਦੇ ਅਧਿਆਪਕਾਂ ਤੇ ਕੀਤੇ ਲਾਠੀਚਾਰਜ ।
*
ਐਸ ਏ ਐਸ ਨਗਰ, 2 ਜੁਲਾਈ ( monty singh)ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਿਕ ) ਨੇ ਸੰਗਰੂਰ ਵਿਖੇ ਆਪਣਾ ਹੱਕ ਮੰਗਦੇ ਕੱਚੇ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ,ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ,ਵਿੱਤ ਸਕੱਤਰ ਗੁਲਜ਼ਾਰ ਖਾਨ,ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ ,ਕੁਲਬੀਰ ਸਿੰਘ ਮੋਗਾ ਨੇ ਕਿਹਾ ਕਿ ਇਹ ਸਰਕਾਰ ਲਗਾਤਾਰ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਲਾਰਾ ਲਾ ਰਹੀ ਹੈ ਅਤੇ ਹੁਣ ਨਿਗੂਣਾ ਜਿਹਾ ਵਾਧਾ ਕਰਕੇ ਕੱਚੇ ਅਧਿਆਪਕਾਂ ਨਾਲ ਧੋਖਾ ਕੀਤਾ ਗਿਆ। ਜਦੋਂ ਕਿ ਸਾਡੀ ਰਾਜਧਾਨੀ ਚੰਡੀਗੜ੍ਹ ਚੌਥੇ ਦਰਜੇ ਦੇ ਮੁਲਾਜ਼ਮ ਨੂੰ ਡੀ ਸੀ ਰੇਟ ਅਨੁਸਾਰ 20000,ਕਲੱਰਕ ਨੂੰ 28500 ਰੁਪਏ ਡੀ ਸੀ ਰੇਟ ਵਜੋਂ ਦੇ ਰਹੀ ਹੈ।ਪਰ ਪੰਜਾਬ ਸਰਕਾਰ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਤਾਂ ਕੀ ਕਰਨਾ ਸੀ। ਸਗੋਂ ਡੀ ਸੀ ਰੇਟ ਵੀ ਨਹੀਂ ਦੇ ਰਹੀ। ਜਦੋਂ ਇਹ ਅਧਿਆਪਕ ਮੁੱਖ ਮੰਤਰੀ ਪੰਜਾਬ ਨਾਲ ਆਪਣਾ ਰੋਸ ਜ਼ਾਹਰ ਕਰਨ ਗਏ ਤਾਂ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲੀਸ ਵੱਲੋਂ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ। ਜਿਸ ਵਿੱਚ ਮਹਿਲਾ ਔਰਤਾਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ ।ਸਗੋਂ ਘਸੀਟ ਘਸੀਟ ਕੇ ਅਧਿਆਪਕਾਂ ਨੂੰ ਜ਼ਲੀਲ ਕੀਤਾ ਗਿਆ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਇਸ ਲਾਠੀਚਾਰਜ ਦੀ ਨਿਖੇਧੀ ਕਰਦੀ ਹੋਈ ਮੰਗ ਕਰਦੀ ਹੈ ਕਿ ਇਨ੍ਹਾਂ ਅਧਿਆਪਕਾਂ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਵੇ ਅਤੇ ਇਨ੍ਹਾਂ ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ।ਇਸ ਮੌਕੇ ਭੂਪਿੰਦਰ ਪਾਲ ਕੌਰ,ਬਿਕਰਮਜੀਤ ਸਿੰਘ ,ਸੁਖਵਿੰਦਰ ਸਿੰਘ ਦੋਦਾ,ਕੰਵਲਜੀਤ ਸੰਗੋਵਾਲ,ਕਮਲਜੀਤ ਸਿੰਘ, ਹਰਮਿੰਦਰਪਾਲ ਫ਼ਤਹਿਗੜ੍ਹ,ਪ੍ਰਗਟ ਸਿੰਘ ਜੰਬਰ,ਕਰਮਦੀਨ,ਗੁਰਮੀਤ ਸਿੰਘ ਖ਼ਾਲਸਾ,ਅਮਨਦੀਪ ਲੰਬੀ,ਗੁਰਜੀਤ ਸਿੰਘ,ਚਮਕੌਰ ਸਿੰਘ,ਕਮਲ ਕੁਮਾਰ , ਅਸ਼ੋਕ ਕੁਮਾਰ,ਸੁਖਬੀਰ ਸਿੰਘ ਆਦਿ ਆਗੂ ਹਾਜ਼ਰ ਸਨ।
ਐਨ ਡੀ ਤਿਵਾੜੀ
7973689591