ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਿਕ ) ਵੱਲੋਂ ਡਿਵੈਲਪਮੈਂਟ ਟੈਕਸ ਦੇ ਨਾਂ ‘ਤੇ ਪੈਨਸ਼ਨਰਜ ਤੇ ਲਾਇਆ ਜਜ਼ੀਆ ਟੈਕਸ ਰੱਦ ਕਰਨ ਦੀ ਮੰਗ…
ਐਸ ਏ ਐਸ ਨਗਰ,22 ਜੂਨ(monty singh )ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ) ਨੇ ਪੈਨਸ਼ਨਰਜ਼ ਉੱਪਰ ਰੈਗੁਲਰ ਮੁਲਾਜ਼ਮਾਂ ਵਾਂਗ 200 ਰੁਪਏ ਡਵੈਲਪਮੈਂਟ ਟੈਕਸ ਥੋਪਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ , ਸੂਬਾ ਸਕੱਤਰ ਐਨ ਡੀ ਤਿਵਾੜੀ, ਵਿੱਤ ਸਕੱਤਰ ਗੁਲਜ਼ਾਰ ਖਾਨ, ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ ਨੇ ਕਿਹਾ ਕਿ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ (ਵਿਗਿਆਨਿਕ) ਪੰਜਾਬ ਰੈਗੁਲਰ ਮੁਲਾਜ਼ਮਾਂ ਦਾ ਡਵੈਲਮੈਂਟ ਦੇ ਨਾਂ ‘ਤੇ 2400 ਰੁਪਏ ਸਲਾਨਾ ਟੈਕਸ ( ਜਜੀਆ ਟੈਕਸ) ਕੱਟਣ ਦਾ ਲਗਾਤਾਰ ਵਿਰੋਧ ਕਰ ਰਹੀ ਹੈ ਪਰ ਹੁਣ ਆਪ ਸਰਕਾਰ ਪੁਰਾਣੀਆਂ ਸਰਕਾਰਾਂ ਦੇ ਮੁਲਾਜ਼ਮ ਮਾਰੂ ਫੈਸਲਿਆਂ ਤੋਂ ਵੀ ਅੱਗੇ ਜਾਂਦੀ ਹੋਈ ਮੁਲਾਜ਼ਮ/ਪੈਨਸ਼ਨਰਜ਼ ਮਾਰੂ ਨੀਤੀਆਂ ਲਾਗੂ ਕਰਨ ਲੱਗ ਪਈ ਹੈ। ਪੈਨਸ਼ਨਰਜ਼ ਨਾਲ ਤਾਂ ਪੰਜਾਬ ਸਰਕਾਰ ਛੇਵੇਂ ਵੇਤਨ ਆਯੋਗ ਵੱਲੋਂ ਦਿੱਤੇ 2:59 ਗੁਣਾਂਕ ਦੇਣ ਦੀ ਬਜਾਏ 2:45 ਦੇ ਕੇ ਪਹਿਲਾਂ ਹੀ ਧੱਕਾ ਕਰ ਚੁੱਕੀ ਹੈ, ਸਮੂਹ ਪੈਨਸ਼ਨਰਜ਼ ਤੇ ਮੁਲਾਜ਼ਮ ਆਗੂ ਵੀ 2:59 ਦੀ ਮੰਗ ਕਰ ਰਹੇ ਹਨ। ਇਹ ਮੰਗ ਪੂਰੀ ਕਰਨ ਦੀ ਬਜਾਏ ਹੁਣ ਪੈਨਸ਼ਨਰਜ਼ ਤੇ ਵੀ ਵਿਕਾਸ ਦੇ ਨਾਂ ‘ਤੇ ਜਜੀਆ ਟੈਕਸ ਥੋਪ ਕੇ ਆਪਣਾ ਮੁਲਾਜ਼ਮ/ਪੈਨਸ਼ਨਰਜ ਵਿਰੋਧੀ ਅਤੇ ਕਾਰਪੋਰੇਟ ਪੱਖੀ ਚਿਹਰਾ ਦਿਖਾ ਰਹੀ ਹੈ। ਇਸ ਲਈ ਜਥੇਬੰਦੀ ਮੰਗ ਕਰਦੀ ਹੈ ਕਿ ਪੈਨਸ਼ਨਰਜ਼ ਨੂੰ 2:59 ਦਾ ਗੁਣਾਂਕ ਦਿੱਤਾ ਜਾਵੇ ਅਤੇ ਡਵੈਲਪਮੈਟ ਨਾਂ ‘ਤੇ ਲਾਇਆ ਜਜੀਆ ਟੈਕਸ ਪੰਜਾਬ ਦੇ ਸਮੂਹ ਮੁਲਾਜ਼ਮਾਂ/ਪੈਨਸ਼ਨਰਜ਼ ਦਾ ਰੱਦ ਕੀਤਾ ਜਾਵੇ। ਇਸ ਮੌਕੇ ਸੁਰਿੰਦਰ ਕੰਬੋਜ, ਬਿੱਕਰ ਸਿੰਘ ਮਾਖਾ,ਗੁਰਦੀਪ ਸਿੰਘ ਸੰਗਰੂਰ ਕੰਵਲਜੀਤ ਸੰਗੋਵਾਲ, ਸੁਖਵਿੰਦਰ ਸਿੰਘ ਦੋਦਾ, ਅਮਨ ਬਾਗਪੁਰੀ, ਬਿਕਰਮਜੀਤ ਸਿੰਘ ਸ਼ਾਹ , ਕਮਲਜੀਤ ਸਿੰਘ, ਡਾ .ਕਰਮਦੀਨ , ਸੋਮ ਸਿੰਘ, ਭੂਪਿੰਦਰ ਪਾਲ ਕੌਰ,ਜਤਿੰਦਰ ਸਿੰਘ ਸੋਨੀ, ਮੇਜਰ ਸਿੰਘ, ਪਰਗਟ ਸਿੰਘ ਜੰਬਰ, ਜਗਦੀਪ ਸਿੰਘ ਜੌਹਲ, ਮਦਨ ਲਾਲ, ਜਰਨੈਲ ਜੰਡਾਲੀ, ਬਲਵੀਰ ਸਿੰਘ, ਲਾਲ ਚੰਦ, ਸੁੱਚਾ ਸਿੰਘ ਚਾਹਲ, ਜਗਤਾਰ ਸਿੰਘ, ਲਖਵਿੰਦਰ ਸਿੰਘ ਲਾਡੀ ਵੱਲੋਂ ਡਵੈਲਪਮੈਟ ਟੈਕਸ ਰੱਦ ਕਰਨ ਦੀ ਮੰਗ ਕੀਤੀ ਗਈ।
ਐਨ ਡੀ ਤਿਵਾੜੀ
7973689591