ਖੁਲਾਸਾ: ਲਾਰੈਂਸ ਬਿਸ਼ਨੋਈ ਨੇ ਯੂਪੀ ਤੋਂ ਖਰੀਦਿਆ ਸੀ ਵਿਦੇਸ਼ੀ ਹਥਿਆਰ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ NIA ਦੀ ਪੁੱਛਗਿੱਛ ‘ਚ ਵੱਡੇ ਖੁਲਾਸੇ ਕੀਤੇ ਹਨ।
ਲਾਰੈਂਸ ਨੇ ਯੂਪੀ ਤੋਂ ਦੋ ਕਰੋੜ ਰੁਪਏ ਤੋਂ ਵੱਧ ਕੀਮਤ ਦੇ ਵਿਦੇਸ਼ੀ ਹਥਿਆਰ ਅਤੇ ਕਾਰਤੂਸ ਖਰੀਦੇ ਸਨ। ਲਾਰੈਂਸ ਨੇ ਖੁਰਜਾ ਸਥਿਤ ਬੰਦੂਕ ਸਮੱਗਲਰ ਕੁਰਬਾਨ ਅਤੇ ਉਸ ਦੇ ਰਿਸ਼ਤੇਦਾਰਾਂ ਤੋਂ ਹਥਿਆਰ ਖਰੀਦਣ ਦੀ ਗੱਲ ਕਬੂਲ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਏਕੇ-47 ਨੂੰ ਲਾਰੈਂਸ ਨੇ 2021 ਵਿੱਚ ਖੁਰਜਾ ਦੇ ਇਮਰਾਨ ਤੋਂ ਖਰੀਦਿਆ ਸੀ। ਲਾਰੈਂਸ ਬਦਨਾਮ ਰੋਹਿਤ ਚੌਧਰੀ ਨਾਲ ਹਥਿਆਰਾਂ ਦਾ ਕਾਰੋਬਾਰ ਕਰਦਾ ਸੀ।