featured

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਸੱਦੇ ਤੇ ਪ,ਸ.ਸ.ਫ (ਵਿਗਿਆਨਿਕ ) ਦੇ ਸਾਥੀ ਜੰਤਰ ਮੰਤਰ ਦਿਲੀ ਵਿਖੇ ਪਹਿਲਵਾਨਾਂ ਦੇ ਸਮਰਥਨ ਵਿਚ ਪੁਜੇ।

ਐਸ ਏ ਐਸ਼ ਨਗਰ,( amritpal Singh safari)ਆਲ ਇੰਡੀਆਂ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਸੱਦੇ ਤੇ ਪੰਜਾਬ, ਚੰਡੀਗੜ,ਹਰਿਆਣਾ,ਦਿੱਲੀ ਅਤੇ ਉਤਰ ਪ੍ਰਦੇਸ਼ ਤੋ ਸੈਂਕੜਿਆਂ ਦੀ ਗਿਣਤੀ ਵਿੱਚ ਮੁਲਾਜ਼ਮ ਪਹਿਲਵਾਨ ਕੁੜੀਆਂ ਦੇ ਸੰਘਰਸ਼ ਨੂੰ ਸਮਰਥਨ ਦੇਣ ਲਈ ਕੌਮੀ ਪ੍ਰਧਾਨ ਸੁਭਾਸ ਲਾਂਬਾ ਦੀ ਅਗਵਾਈ ਵਿੱਚ ਜੰਤਰ ਮੰਤਰ ਵਿਖੇ ਚਲ ਰਹੇ ਧਰਨੇ ਵਿੱਚ ਪਹੁੰਚੇ।ਕੌਮੀ ਪ੍ਰਧਾਨ ਸੁਭਾਸ ਲਾਂਬਾ ਨੇ ਦੇਸ਼ ਦੇ ਮੁਲਾਜ਼ਮਾਂ ਵੱਲੋਂ ਪਹਿਲਵਾਨ ਕੁੜੀਆਂ ਨਾਲ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜਭੁਸ਼ਣ ਸ਼ਰਨ ਸਿੰਘ ਵੱਲੋਂ ਕੀਤੇ ਸ਼ੋਸ਼ਣ ਦੇ ਸੰਬੰਧ ਵਿੱਚ ਉਸਦਾ ਅਸਤੀਫ਼ਾ ਮੰਗਦੇ ਹੋਏ ਉਸ ਉੱਤੇ ਪਾਸਕੋ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ।ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਅਤੇ ਐਨ ਡੀ ਤਿਵਾੜੀ ਨੇ ਕਿਹਾ ਕਿ ਇਕ ਮਹੀਨੇ ਤੋ ਇਨਸਾਫ ਲੈਣ ਲਈ ਸਾਕਸੀ ਮਲਿਕ ,ਬੰਜਰਗ ਪੂਨੀਆ,ਵਿਨੇਸ਼ ਫੋਗਾਟ ਦੀ ਅਗਵਾਈ ਵਿੱਚ ਦੇਸ਼ ਦੇ ਪਹਿਲਵਾਨ ਜੰਤਰ ਮੰਤਰ ਵਿੱਚ ਬੈਠੇ ਹਨ।ਕੇਂਦਰ ਦੀ ਮੋਦੀ ਸਰਕਾਰ ਜੋ ਬੇਟੀ ਬਚਾਓ ,ਬੇਟੀ ਪੜਾਓ ਦੇ ਨਾਅਰੇ ਮਾਰ ਰਹੀ ਹੈ ਪਰ ਆਪਣੇ ਮੈਂਬਰ ਪਾਰਲੀਮੈਂਟ ਨੂੰ ਬਚਾਉਣ ਲਈ ਇਨ੍ਹਾਂ ਪਹਿਲਵਾਨਾ ਦੇ ਧਰਨੇ ਨੂੰ ਖਤਮ ਕਰਨ ਲਈ ਹਰ ਹੱਥਕੰਡਾ ਆਪਣਾ ਰਹੀ ਹੈ ।ਦੇਸ਼ ਦੇ ਕਿਸਾਨ ,ਮਜ਼ਦੂਰ ,ਮੁਲਾਜ਼ਮ ਲਗਾਤਾਰ ਇਸ ਸੰਘਰਸ਼ ਵਿੱਚ ਚਟਾਨ ਦੇ ਵਾਂਗ ਇਨ੍ਹਾਂ ਦੇਸ਼ ਦੇ ਪਹਿਲਵਾਨਾਂ ਨਾਲ ਉਹਨਾਂ ਦੇ ਇਨਸਾਫ਼ ਦੀ ਲੜਾਈ ਵਿੱਚ ਡੱਟੇ ਹੋਏ ਹਨ।ਜਿਸ ਕੜੀ ਵਿੱਚ ਅੱਜ ਸਮੂਹ ਮੁਲਾਜ਼ਮ ਫੈਡਰੇਸ਼ਨਾਂ ,ਕੌਮੀ ਫੈਡਰੇਸ਼ਨ ਦੀ ਅਗਵਾਈ ਵਿੱਚ ਇਸ ਧਰਨੇ ਵਿੱਚ ਸ਼ਾਮਿਲ ਹੋਈ ਅਤੇ ਇਨਸਾਫ ਮਿਲਣ ਤੱਕ ਇਸ ਸੰਘਰਸ਼ ਦੀ ਹਰ ਕਾਲ ਨਾਲ ਡੱਟੇ ਰਹਿਣਗੇ।ਇਸ ਮੌਕੇ ਗੁਰਮੀਤ ਸਿਂਘ ਖ਼ਾਲਸਾ ,ਅਮਨਕੁਮਾਰ,ਧਰਮਿੰਦਰ ਠਾਕਰੇ,ਕਮਲ ਕੁਮਾਰ,ਭੂਪਿੰਦਰ ਸਿੰਘ,ਸੁਖਦੀਪ ਸਿੰਘ ,ਬੇਅੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਿਲ ਹੋਏ।

ਐਨ ਡੀ ਤਿਵਾੜੀ

ਸੰਪਰਕ ਨੰਬਰ 7973689591