Punjab

ਗੁਰੂ ਨਾਨਕ ਦੇਵ ਜੀ ਦੇ ਅੰਤਿਮ ਸਮੇਂ ਕਰਤਾਰਪੁਰ ਵਿੱਚ … —

ਗੁਰੂ ਨਾਨਕ ਦੇਵ ਜੀ ਦੇ ਅੰਤਿਮ ਸਮੇਂ ਕਰਤਾਰਪੁਰ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਝਗੜਾ ਹੋ ਗਿਆ।

ਮੁਸਲਮਾਨ ਕਹਿਣ! ਇਹ ਸਾਡਾ ਪੀਰ ਸੀ, ਵੱਲੀ ਅੱਲਾਹ ਅਸੀਂ ਤੇ ਇਸਦੀ ਕਬਰ ਬਨਾਵਾਗੇਂ।

ਹਿੰਦੂ ਕਹਿਣ ਲੱਗੇ! ਇਹ ਕਿਸ ਤਰਾ ਹੋ ਸਕਦਾ ਮਾਤਾ ਤਿ੍ਪਤਾ ਦੀ ਕੁੱਖ ਤੋ ਜਨਮ ਲਿਆ, ਪਿਤਾ ਕਲਿਆਣ ਦਾਸ ਐ ਬੇਦੀਆ ਦੇ ਘਰ ਵਿੱਚ ਪੈਦਾ ਹੋਏ ਨੇ, ਇਹ ਤੇ ਬੇਦੀ ਕੁਲਭੂਸਣ ਨੇ, ਇਹ ਕਿਸ ਤਰਾ ਹੋ ਸਕਦਾ, ਅਸੀਂ ਤੇ ਦਾਹ ਸਸਕਾਰ ਕਰਾਗੇਂ।

ਝਗੜਾ ਤਕਰਾਰ ਇਤਨੀ ਵੱਧ ਗਈ ਕਿ ਤਕਰਾਰ ਹਥਿਆਰ ਤੱਕ ਪਹੁੰਚ ਗਈ, ਲਾਠੀਆ ਚੁੱਕ ਲਈਆਂ, ਹਥਿਆਰ ਚੁੱਕ ਲਏ।

ਕੋਈ ਸਿਆਣਾ ਮਨੁੱਖ ਆਇਆ ਕਹਿੰਦਾ! ਜਿਸ ਦੀ ਖਾਤਿਰ ਵਿਚਾਰ ਕਰਦਿਆ-ਕਰਦਿਆ ਤਕਰਾਰ ਕਰਦਿਆ-ਕਰਦਿਆ ਤੁਸੀ ਹਥਿਆਰ ਚੁੱਕ ਲਏ ਨੇ ਦੇਖੋ ਤੇ ਸਹੀ ਪਹਿਲੇ, ਚਾਦਰ ਦੇ ਥੱਲੇ ਤੇ ਵੇਖੋ।

ਚਾਦਰ ਚੁੱਕੀ ਥੱਲੇ ਗੁਲਾਬ ਦੇ 2 ਫੁੱਲ, ਕੁੱਛ ਵੀ ਨਹੀ, ਕੁੱਛ ਵੀ ਨਹੀ।

ਇਸਾਰਾ ਕਰ ਗਏ ਗੁਰੂ ਨਾਨਕ! ਮੈਂ ਤੇ ਇੱਕ ਮਹਿਕ ਸੀ, ਮੈ ਆਕਾਰ ਨਹੀ ਸੀ, ਮੈ ਤੇ ਇੱਕ ਜੋਤ ਸੀ, ਸਰੀਰ ਨਹੀ ਸੀ। ਇਹ ਫੁੱਲ ਪਏ ਨੇ, ਮਹਿਕ ਤੇ ਚਲੀ ਗਈ, ਤੇ ਜੇ ਉਹ ਮਹਿਕ ਲੱਭਣੀ ਏ

ਪਤਾ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ:

” ਬਾਬਾ ਮੜੀ ਨਾਂ ਗੋਰਿ ਗੁਰਅੰਗਦ ਕੇ ਹੀਏ ਮਾਹਿ ।।

ਪੁੰਨ ਸਤਿਸੰਗਤ ਹੋਰ ਨਿਸਦਿਨ ਬਸਬੋ ਮੈਂ ਕਰੋਂ ।। ”

(ਕਵੀ ਸੰਤੋਖ ਸਿੰਘ ਜੀ)

ਤੇ ਮਹਿਕ ਚਲੀ ਗਈ ਏ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ, ਸੰਗਤ ਵਿੱਚ, ਸਬਦ ਵਿੱਚ ਲੱਭਣਾ ਏ ਤੇ ਉੱਥੇ ਲੱਭੋ,ਬਾਬਾ ਮੜੀਆ ਵਿੱਚ ਕੋਈ ਨਹੀਂ, ਕਬਰਾਂ ਵਿੱਚ ਕੋਈ ਨਹੀ।

ਹਥਿਆਰ ਤੇ ਝੁੱਕ ਗਏ, ਲੇਕਿਨ ਵਿਚਾਰ ਚੱਲ ਰਹੀ ਏ, ਤਕਰਾਰ ਤੇ ਠੰਢੀ ਪੈ ਗਈ ਪਰ ਵਿਚਾਰ ਚੱਲ ਰਹੀ ਏ। ਇਹਨਾਂ ਵਿਚਾਰਵਾਨਾਂ ਨੇ ਕੀ ਕੀਤਾ ਆਖਿਆ ਇੰਝ ਕਰਦੇ ਆ ਨਾਨਕ ਨੂੰ ਵੰਡਣਾ ਤੇ ਬੜਾ ਅੋਖਾ ਸੀ, ਨਹੀ ਵੰਡ ਸਕੇ, ਮਹਿਕ ਸੀ ਚਲੀ ਗਈ ਹੁਣ ਨਾਨਕ ਦੀ ਚਾਦਰ ਨੂੰ ਵੰਡਦੇ ਆਂ, ਚਾਦਰ ਦੇ 2 ਟੁੱਕੜੇ ਕੀਤੇ।

ਜਿਸ ਜਗਾ ਕਰਤਾਰਪੁਰ ਵਿੱਚ ਚਾਦਰ ਦੇ 2 ਟੁੱਕੜੇ ਕੀਤੇ, ਉਸੇ ਥਾਂ ਤੋ ਦੇਸ਼ ਦੇ ਵੀ 2 ਟੁੱਕੜੇ ਹੋ ਗਏ।

ਰਾਵੀ ਦਾ ਪਰਲਾ ਹਿੱਸਾ ਪਾਕਿਸਤਾਨ, ਉਰਲਾ ਹਿੱਸਾ ਹਿੰਦੋਸਤਾਨ

ਐ ਮੂਰਖ ਕਿੱਧਰੇ ਇਸ ਚਾਦਰ ਦੇ 2 ਟੁੱਕੜੇ ਨਾ ਕਰਦੇ ਇਹ ਦੇਸ਼ ਅੱਜ ਵੀ ਇੱਕ ਬਣਿਆ ਰਹਿਣਾ ਸੀ। ਮੁਸਲਮਾਨਾਂ ਨੇ ਉਸ ਚਾਦਰ ਦੀ ਰਾਵੀ ਦੇ ਕਿਨਾਰੇ ਕਬਰ ਬਣਾਈ। ਹਿੰਦੂਆ ਨੇ ਉਸ ਚਾਦਰ ਦਾ ਦਾਹ ਸਸਕਾਰ ਕਰਕੇ ਮੜੀ ਬਣਾਈ।

ਇਹ ਗੱਲ ਰਾਵੀ ਨੂੰ ਵੀ ਚੰਗੀ ਨਹੀ ਲੱਗੀ, ਰਾਤ ਨੂੰ ਰਾਵੀ ਦਾ ਪਾਣੀ ਹੜ ਤੇ ਆਇਆ, ਕਬਰ ਵੀ ਜਾਦੀ ਰਹੀ, ਮੜੀ ਵੀ ਜਾਦੀ ਰਹੀ।

ਰਾਵੀ ਕਬਰ ਵੀ ਬਹਾ ਕੇ ਲੈ ਗਈ, ਰਾਵੀ ਮੜੀ ਵੀ ਬਹਾ ਕੇ ਲੈ ਗਈ।

*ਹੋਰ ਵੀਡਿਓ ਦੇਖਣ ਲਈ ਯੂਟਿਊਬ ਚੈਨਲ ਸਬਕ੍ਰਾਈਬ bell Icon ਜ਼ਰੂਰ ਦੱਬ ਦੇਵੋ*

https://youtube.com/c/SikhPost1

 

 

*ਜੋਇਨ ਗੁਰਬਾਣੀ ਵਿਚਾਰ ਵੱਟਸ ਐਪ ਗਰੁੱਪ*

ਨੋਟ ਕੋਈ ਵੀ ਗੁਰਬਾਣੀ ਵਿਚਾਰ ਗਰੁੱਪ ਦਾ ਮੈਬਰ ਦੋ ਦੋ ਗੁਰਬਾਣੀ ਵਿਚਾਰ ਗਰੁੱਪ ਜੋਇਨ ਨਾ ਕਰੇ

https://chat.whatsapp.com/HARiTrseizq7mkgyaTISgb

~ ਗਿਆਨੀ ਸੰਤ ਸਿੰਘ ਜੀ ਮਸਕੀਨ