ਐਲ.ਪੀ.ਯੂ ਵਿਖੇ 51ਵੇਂ ਕੇ.ਵੀ.ਐੱਸ ਖੇਤਰੀ ਸਪੋਰਟਸ ਮੀਟ ਦੀ ਸ਼ੁਰੂਆਤ…

ਚੰਡੀਗੜ੍ਹ ਖੇਤਰ ਦੀਆਂ ਅਧੀਨ- 14,17 ਅਤੇ 19 ਕੁੜੀਆਂ ਲਈ 51ਵੀਂ ਕੇ.ਵੀ.ਐੱਸ ਖੇਤਰੀ ਖੇਡ ਪ੍ਰਤੀਯੋਗਿਤਾ ਸੋਮਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸ਼ੁਰੂ ਹੋਈ। ਤਿੰਨ ਰੋਜ਼ਾ ਖੇਡ ਪ੍ਰਤੀਯੋਗਿਤਾ ਦਾ ਉਦਘਾਟਨ ਮੁੱਖ ਮਹਿਮਾਨ ਡਾਕਟਰ ਨੀਲਮ ਸ਼ਰਮਾ ਡਿਪਟੀ ਡੀਨ, ਸਰੀਰਕ ਸਿੱਖਿਆ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਜਿਸ ਵਿੱਚ ਚੰਡੀਗੜ੍ਹ ਖੇਤਰ ਦੇ 56 ਕੇਂਦਰੀ ਵਿਦਿਆਲਿਆ ਦੇ ਕੁੱਲ 737 ਖਿਡਾਰੀ 12 ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ। ਸ਼੍ਰੀਮਤੀ ਰੋਜ਼ੀ ਸ਼ਰਮਾ ਇੰਚਾਰਜ ਪ੍ਰਿੰਸੀਪਲ ਕੇ.ਵੀ ਨੰਬਰ 2 ਜਲੰਧਰ ਕੈਂਟ ਨੇ ਸਵਾਗਤੀ ਭਾਸ਼ਣ ਪੇਸ਼ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ ਅਤੇ ਝੰਡਾ ਲਹਿਰਾਉਣ ਤੋਂ ਬਾਅਦ ਸਹੁੰ ਚੁੱਕ ਸਮਾਗਮ ਹੋਇਆ। ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਖੇਡ ਗਤੀਵਿਧੀਆਂ ਵਿਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਕੇ.ਵੀ.ਐੱਸ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਸਾਰੇ ਪ੍ਰਤੀਯੋਗੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਅੰਤ ਵਿੱਚ ਮੀਨਾ ਕੁਮਾਰੀ ਵਾਇਸ ਪ੍ਰਿੰਸੀਪਲ ਕੇਂਦਰੀ ਵਿਦਿਆਲੇ ਨੰਬਰ-3 ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।