ਨਗਰ ਨਿਗਮ ਜਲੰਧਰ ਅਧਿਕਾਰੀਆ ਨੂੰ ਆਈ 5 ਸਾਲ ਬਾਅਦ ਹੋਸ਼ ਨਜਾਇਜ ਕਲੋਨੀਆਂ ਤੇ ਕਾਰਵਾਈ ਦੇ ਦਿੱਤੇ ਹੁਕਮ। ਸਰਕਾਰ ਬਦਲੀ ਤੇ ਅਫ਼ਸਰ ਵੀ ਬਦਲੇ।
ਨਗਰ ਨਿਗਮ ਨੇ ਜਲੰਧਰ ‘ਚ ਨਾਜਾਇਜ਼ ਕਾਲੋਨੀਆਂ ਖਿਲਾਫ ਸਖਤ ਰੁਖ ਅਖਤਿਆਰ ਕੀਤਾ ਹੈ। ਅੱਜ ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਨਾਜਾਇਜ਼ ਕਲੋਨੀਆਂ ਅਤੇ ਇਮਾਰਤਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ 10 ਨੋਟਿਸ ਜਾਰੀ ਕਰਕੇ ਬਿਲਡਿੰਗ ਸ਼ਾਖਾ ਨੂੰ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਸਾਰਿਆਂ ‘ਤੇ ਤਿੰਨ ਦਿਨਾਂ ਦੇ ਅੰਦਰ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਬਿਲਡਿੰਗ ਬ੍ਰਾਂਚ ਨੇ ਬਡਿਗ ਦੇ ਰਾਮਨਗਰ ‘ਚ ਇਕ ਨਾਜਾਇਜ਼ ਕਾਲੋਨੀ ‘ਤੇ ਕਾਰਵਾਈ ਕੀਤੀ ਹੈ। ਇੱਥੇ ਕਲੋਨੀ ਦੀਆਂ ਸੜਕਾਂ, ਸੀਵਰੇਜ ਸਿਸਟਮ ਅਤੇ ਪਲੇਟਿੰਗ ਲਈ ਬਣਾਈਆਂ ਗਈਆਂ ਬਾਊਂਡਰੀਆਂ ਨੂੰ ਢਾਹ ਦਿੱਤਾ ਗਿਆ। ਇਹ ਕਲੋਨੀ ਕਰੀਬ 5 ਏਕੜ ਜ਼ਮੀਨ ‘ਤੇ ਬਣਾਈ ਜਾ ਰਹੀ ਸੀ। ਨਿਗਮ ਕਮਿਸ਼ਨਰ ਨੇ ਕਿਹਾ ਕਿ ਨਾਜਾਇਜ਼ ਇਮਾਰਤਾਂ ਅਤੇ ਨਾਜਾਇਜ਼ ਕਾਲੋਨੀਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ।
ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵੱਲੋਂ ਨਾਜਾਇਜ਼ ਕਲੋਨੀਆਂ ਅਤੇ ਇਮਾਰਤਾਂ ਸਬੰਧੀ ਜੋ ਵੀ ਕੇਸ ਜਾਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਖ਼ਿਲਾਫ਼ ਲਗਾਤਾਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ।