ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਦੌਲਤਪੁਰ ਬਿਜਲੀ ਘਰ ਵਿੱਚ ਲਾਇਆ ਧਰਨਾ, 2 ਦਿਨ ਦਾ ਦਿੱਤਾ ਅਲਟੀਮੇਟਮ।

ਮਾਮਲਾ- ਪਿੱਛਲੇ 15 ਦਿਨਾਂ ਤੋਂ ਬਿਜਲੀ ਸਪਲਾਈ ਨਾ ਦੇਣ ਦਾ

 

 

ਫਗਵਾੜਾ,

 

ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੀਨੀਅਰ ਕਿਸਾਨ ਆਗੂ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਪਿੰਡ ਦੌਲਤਪੁਰ ਦੇ ਬਿਜਲੀ ਘਰ ਵਿੱਚ ਬਿਜਲੀ ਮਹਿਕਮੇ ਵੱਲੋਂ ਪਿੱਛਲੇ 15 ਦਿਨਾਂ ਤੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਧਰਨਾ ਦਿੱਤਾ। ਕਿਸਾਨ ਆਗੂਆਂ ਵੱਲੋਂ ਬਿਜਲੀ ਬੋਰਡ ਦੇ ਮਾੜੇ ਪ੍ਰਬੰਧਾਂ ਦੇ ਚੱਲਦਿਆਂ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਖਿਲਾਫ਼ ਜੰਮ੍ਹਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਕੁਲਵਿੰਦਰ ਸਿੰਘ ਕਾਲਾ ਸਰਪੰਚ ਨੇ ਦੱਸਿਆ ਕਿ ਪਿੱਛਲੇ 15 ਦਿਨਾਂ ਤੋਂ ਬਿਜਲੀ ਬੋਰਡ ਵੱਲੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਮੁਹੱਈਆ ਨਹੀਂ ਕਰਵਾਈ ਜਾ ਰਹੀ ਜਿਸ ਕਾਰਨ ਜਿੱਥੇ ਸਾਡੇ ਪਸ਼ੂਆਂ ਦਾ ਚਾਰਾ ਖ਼ਰਾਬ ਹੋ ਰਿਹਾ ਹੈ ਉੱਥੇ ਹੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਮਹਿੰਗੇ ਭਾਅ ਦੇ ਡੀਜ਼ਲ ਨਾਲ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਸਾਨੂੰ ਬਹੁਤ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਹਨਾਂ ਦੋ ਦਿਨਾਂ ਵਿੱਚ ਬਿਜਲੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਰੈਗੂਲਰ ਨਾ ਦਿੱਤੀ ਗਈ ਤਾਂ ਮੇਨ ਹਾਈਵੇ ਜਾਮ ਕਰਕੇ ਵੱਡਾ ਸੰਘਰਸ਼ ਅਰੰਭਣ ਦੀ ਚੇਤਾਵਨੀ ਦਿੱਤੀ। ਇਸ ਮੌਕੇ ਕੁਲਵਿੰਦਰ ਸਿੰਘ ਕਾਲਾ, ਸ਼ਰਨਜੀਤ ਸਿੰਘ, ਬਲਜਿੰਦਰ ਸਿੰਘ ਮਾਨਾਂਵਾਲੀ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ ਮਾਨਾਂਵਾਲੀ, ਬਿੱਲਾ ਘੱਗ, ਕਮਲਜੀਤ ਸਿੰਘ, ਮੇਜਰ ਅਠੌਲੀ, ਓਂਕਾਰ ਗੰਡਵ,

ਗੁਰਦੀਪ ਸਿੰਘ ਘੱਗ, ਕੁਲਦੀਪ ਸਿੰਘ ਮੇਹਟਾਂ ਗੁਰਜੀਤ ਸਿੰਘ ਗੰਡਵ, ਗੁਰਦੀਪ ਸਿੰਘ ਗੰਡਵ

ਅਮਰਜੀਤ ਸਿੰਘ, ਜਸਵਿੰਦਰ ਸਿੰਘ ਗੰਡਵ ਕਿਰਪਾਲ ਸਿੰਘ ਦੋਲਤਪੁਰ, ਚੂਹੜ ਸਿੰਘ ਗੰਡਵ, ਜੱਸਾ ਨਾਹਲ ਆਦਿ ਹਾਜ਼ਰ ਸਨ।

[4/27, 19:25] +91 98552 02689: ਸਰਪੰਚ ਕੁਲਵਿੰਦਰ ਸਿੰਘ ਕਾਲਾ ਪਿੰਡ ਅਠੌਲੀ

[4/27, 19:25] +91 98552 02689: ਫੋਨ ਨੰਬਰ 99153 63054